ਪਿਛਲੇ 15 ਸਾਲਾ ਤੋ ਨਸ਼ੇ ਦੇ ਚੱਲ ਰਹੇ ਕਾਰੋਬਾਰ ਤੋ ਤੰਗ ਆ ਕੇ ਇਲਾਕਾ ਨਿਵਾਸਿਆ ਨੇ ਥਾਣੇ ਸਾਹਮਣੇ ਕੀਤੀ ਨਾਅਰੇਬਾਜ਼ੀ

ਲੁਧਿਆਣਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਲੁਧਿਆਣਾ ਵਿੱਚ ਲੋਕਾਂ ਨੇ ਨਸ਼ਿਆ ਦੇ ਖ਼ਲਾਫ ਪੁਲਿਸ ਥਾਣੇ ਦੇ ਬਾਹਰ ਨਾਅਰੇਬਾਜ਼ੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਕ੍ਰਿਪਾਲ ਨਗਰ ਵਿੱਚ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਦੋ ਦਿਨ ਪਹਿਲਾ ਹੀ ਚਿੱਟੇ ਕਾਰਨ ਨੌਜਵਾਨ ਦੀ ਮੌਤ ਹੋ ਗਈ ਸੀ ਅਤੇ ਇਸਦੇ ਬਾਵਜੂਦ ਵੀ ਨਸ਼ਾ ਵੇਚਣ ਵਾਲੀ ਔਰਤ ਬਿਨਾਂ ਡਰ ਤੋਂ ਨਸ਼ਾ ਸਪਲਾਈ ਕਰ ਰਹੀ ਹੈ। ਲੋਕਾਂ ਦਾ ਕਹਿਣਾ ਹੈ ਪੁਲਿਸ ਆਉਦੀ ਹੈ ਪਰ ਉਸ ਔਰਤ ਨੂੰ ਨਜ਼ਰਅੰਦਾਜ਼ ਕਰਕੇ ਚਲੀ ਜਾਦੀ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਔਰਤ ਦੇਹ ਵਪਾਰ ਦਾ ਕੰਮ ਵੀ ਕਰਦੀ ਹੈ ਅਤੇ ਸੀਸੀਟੀਵੀ ਕੈਮਰਿਆਂ ਵਿੱਚ ਉਸ ਦੀਆਂ ਇਹ ਹਰਕਤਾਂ ਕਈ ਵਾਰ ਕੈਦ ਹੋ ਚੁੱਕੀਆਂ ਹਨ ਅਤੇ ਪੁਲਿਸ ਵੀ ਕੋਈ ਕਾਰਵਾਈ ਨਹੀ ਕਰ ਰਹੀ।

Advertisements

ਲੋਕਾਂ ਨੇ ਦੱਸਿਆ ਕਿ ਪੁਲਿਸ ਨੇ ਔਰਤ ਨੂੰ ਕਈ ਵਾਰ ਹਿਰਾਸਤ ਵਿੱਚ ਲਿਆ ਹੈ ਪਰ ਕੁੱਝ ਦਿਨ ਬਾਅਦ ਫਿਰ ਵਾਪਸ ਆ ਜਾਦੀ ਹੈ ਅਤੇ ਨਸ਼ਾ ਵੇਚਣ ਲੱਗ ਜਾਦੀ ਹੈ। ਇਲਾਕਾ ਮੁੱਖੀ ਲਾਲ ਸਿੰਘ ਨੇ ਦੱਸਿਆ ਕਿ ਨਸ਼ਾ ਵੇਚਣ ਵਾਲੀ ਔਰਤ ਦੇ ਲੜਕੇ ਦੀ ਮੌਤ ਵੀ ਚਿੱਟੇ ਕਰਨ ਨਾਲ ਹੋਈ ਹੈ। ਇਲਾਕਾ ਵਾਸਿਆ ਨੇ ਦੱਸਿਆ ਕਿ ਸੁਭਾਸ਼ ਨਗਰ ਅਤੇ ਹੋਰ ਇਲਕਿਆਂ ਦੇ ਨੌਜਵਾਨ ਹਰ ਰੋਜ਼ ਔਰਤ ਕੋਲ ਚਿੱਟਾ ਖਰੀਦਣ ਲਈ ਆਉਦੇ ਹਨ ਅਤੇ ਨਸ਼ਾ ਲੈਣ ਲਈ ਇਲਾਕੇ ਵਿੱਚ ਲੁੱਟ-ਖੋਹ ਦੀਆ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਅਤੇ ਜਦੋ ਕੋਈ ਵੀ ਵਿਅਕਤੀ ਔਰਤ ਖਿਲਾਫ ਨਸ਼ਾ ਵੇਚਣ ਦਾ ਵਿਰੋਧ ਕਰਦਾ ਹੈ ਤਾਂ ਉਹ ਬਾਹਰੋ ਨੌਜਵਾਨ ਬੁਲਾ ਕੇ ਉਹਨਾਂ ਦੀ ਕੁੱਟਮਾਰ ਕਰਵਾਉਦੀ ਹੈ।

ਪਿਛਲੇ 15 ਸਾਲਾਂ ਤੋ ਗਲੀ ਵਿੱਚ ਚਿੱਟਾ ਵੇਚਣ ਦਾ ਕੰਮ ਚੱਲ ਰਿਹਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਕੋਈ ਸਖਤ ਕਾਰਵਾਈ ਨਹੀ ਕੀਤੀ। ਜਿਸ ਕਾਰਨ ਲੋਕਾਂ ਨੂੰ ਥਾਣੇ ਅੱਗੇ ਜਾ ਕੇ ਨਾਅਰੇਵਾਜ਼ੀ ਕਰਨੀ ਪਈ। ਫਿਲਹਾਲ ਪੁਲਿਸ ਨੇ ਐਫਆਈਆਰ ਦਰਜ ਕਰਕੇ ਇੱਕ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਦੂਜੀ ਔਰਤ ਫਰਾਰ ਹੈ।

LEAVE A REPLY

Please enter your comment!
Please enter your name here