ਡਿਪਟੀ ਕਮਿਸਨਰ ਅਤੇ ਜਿਲ੍ਹਾ ਤੇ ਸੈਸਨ ਜੱਜ ਨੇ ਕੀਤਾ ਸਬ ਜੇਲ ਪਠਾਨਕੋਟ ਦਾ ਦੋਰਾ

ਪਠਾਨਕੋਟ, (ਦ ਸਟੈਲਰ ਨਿਊਜ਼): ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਸਬ ਜੇਲ ਪਠਾਨਕੋਟ ਦਾ ਵਿਸੇਸ ਦੋਰਾ ਕੀਤਾ। ਇਸ ਮੋਕੇ ਤੇ ਜਤਿੰਦਰ ਪਾਲ ਸਿੰਘ ਖੁਰਮੀ ਜਿਲ੍ਹਾ ਤੇ ਸੈਸਨ ਜੱਜ ਪਠਾਨਕੋਟ, ਰਾਂਜੀਵਪਾਲ ਸਿੰਘ ਚੀਮਾ ਸੀ.ਜੇ.ਐਮ.-ਕਮ- ਸਕੱਤਰ ਜਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਪਠਾਨਕੋਟ ਵੀ ਮੋਕੇ ਤੇ ਹਾਜਰ ਸਨ। ਇਸ ਮੋਕੇ ਤੇ ਜੀਵਨ ਠਾਕੁਰ ਜੇਲ ਸੁਪਰੀਡੇਂਟ ਪਠਾਨਕੋਟ ਵੀ ਹਾਜਰ ਸਨ।

Advertisements

ਜਿਕਰਯੋਗ ਹੈ ਕਿ ਸਭ ਤੋਂ ਪਹਿਲਾ ਮਾਨਯੋਗ ਜਿਲ੍ਹਾ ਤੇ ਸੈਸਨ ਜੱਜ ਪਠਾਨਕੋਟ ਅਤੇ ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਮੁਲਾਕਾਤੀਆਂ ਲਈ ਬਣਾਈਆਂ ਬੈਰਕਾਂ ਦਾ ਨਿਰੀਖਣ ਕੀਤਾ। ਇਸ ਮਗਰੋਂ ਸਪੈਸਲ ਸੈਲ ਵਿੱਚ ਪਹੁੰਚੇ ਅਤੇ ਹਵਾਲਾਤੀਆਂ ਨਾਲ ਮਿਲੇ। ਉਨ੍ਹਾਂ ਵੱਲੋਂ ਕੈਦੀਆਂ ਅਤੇ ਬੰਦੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਦੀਆਂ ਮੁਸਕਿਲਾਂ ਵੀ ਸੁਣੀਆਂ, ਇਸ ਮੋਕੇ ਤੇ ਬੰਦੀਆਂ ਨੇ ਆ ਰਹੀਆਂ ਪ੍ਰੇਸਾਨੀਆਂ ਬਾਰੇ ਵੀ ਦੱਸਿਆ, ਜਿਸ ਤੇ ਉਨ੍ਹਾਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਉਨ੍ਹਾਂ ਦੀਆਂ ਦੱਸੀਆਂ ਗਈਆਂ ਪ੍ਰੇਸਾਨੀਆਂ ਤੇ ਵਿਚਾਰ ਕਰ ਕੇ ਹੱਲ ਕੀਤੀਆ ਜਾਣਗੀਆਂ।

ਇਸ ਮੋਕੇ ਤੇ ਉਨ੍ਹਾਂ ਵੱਲੋਂ ਬੈਰਕਾਂ ਦਾ ਵੀ ਦੋਰਾ ਕੀਤਾ ਅਤੇ ਲੰਗਰ ਹਾਲ ਦਾ ਵੀ ਨਿਰੀਖਣ ਕੀਤਾ। ਇਸ ਮੋਕੇ ਤੇ ਸਬ ਜੇਲ ਪਠਾਨਕੋਟ ਦੇ ਜੇਲ ਸੁਪਰੀਡੇਂਟ ਸ੍ਰੀ ਜੀਵਨ ਠਾਕੁਰ ਨੇ ਦੱਸਿਆ ਕਿ ਦੋ ਬੈਰਕਾਂ ਵਿੱਚ ਬਾਥਰੂਮ ਦੀ ਕਾਫੀ ਪ੍ਰੇਸਾਨੀ ਹੈ ਜਿਸ ਤੇ ਡਿਪਟੀ ਕਮਿਸਨਰ ਪਠਾਨਕੋਟ ਨੇ ਕਿਹਾ ਕਿ ਉਨ੍ਹਾਂ ਵੱਲੋਂ ਐਸਟੀਮੇਟ ਬਣਾ ਕੇ ਦੱਸਿਆ ਜਾਵੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ।  

LEAVE A REPLY

Please enter your comment!
Please enter your name here