ਰੂਪਨਗਰ ਦੇ ਨਾਮੀ ਵਕੀਲ ਨੇ ਆਪਣੀ ਹੀ ਮਾਂ ਨੂੰ ਕੈਦ ਕਰਕੇ ਕੀਤੀ ਉਸਦੀ ਕੁੱਟਮਾਰ, ਵੀਡੀਓ ਵਾਇਰਲ

ਰੂਪਨਗਰ (ਦ ਸਟੈਲਰ ਨਿਊਜ਼), ਪਲਕ। ਰੂਪਨਗਰ ਤੋਂ ਇੱਕ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ ਰੂਪਨਗਰ ਦੀ ਪਾਸ਼ ਕਲੋਨੀ ਗਿਆਨੀ ਜੈਲ ਸਿੰਘ ਨਗਰ ਦੇ 478 ਨੰਬਰ ਕੋਠੀ ਵਿੱਚ ਰਹਿਣ ਵਾਲੇ ਨਾਮੀ ਵਕੀਲ ਅੰਕੁਰ ਗੁਪਤਾ ਨੇ ਆਪਣੀ ਹੀ ਮਾਂ ਨੂੰ ਹੀ ਆਪਣੇ ਘਰ ਵਿੱਚ ਕੈਦ ਕਰਕੇ ਰੱਖਿਆ ਹੋਇਆ ਹੈ ਅਤੇ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਇਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ, ਜਿਸ ਤੇ ਪੁਲਿਸ ਨੇ ਵਕੀਲ ਖਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ। ਇਸ ਘਨੌਣੀ ਹਰਕਤ ਵਿੱਚ ਅੰਕੁਰ ਗੁਪਤਾ ਦੀ ਪਤਨੀ ਤੇ ਉਸਦਾ ਪੁੱਤਰ ਜੋ 11 ਵੀਂ ਜਮਾਤ ਦਾ ਵਿਦਿਆਰਥੀ ਹੈ ਉਸ ਦਾ ਸਾਥ ਦਿੰਦਾ ਸਾਫ਼ ਤੌਰ ਤੇ ਸੀਸੀਟੀਵੀ ਫੁਟੇਜ ਵਿੱਚ ਦਿਖਾਈ ਦੇ ਰਿਹਾ ਹੈ।

Advertisements

ਵਕੀਲ ਅੰਕੁਰ  ਨੇ ਪਹਿਲਾਂ ਹੀ ਆਪਣੀ ਮਾਤਾ ਦੀ ਸਾਰੀ ਜ਼ਮੀਨ ਜਾਇਦਾਦ ਨੂੰ ਆਪਣੇ ਨਾਮ ਕਰਵਾ ਲਿਆ ਸੀ। ਵਕੀਲ ਅੰਕੁਰ ਦੀ ਮਾਤਾ ਅਧਰੰਗ ਦੇ ਮਰੀਜ਼ ਹਨ ਪਰ ਇਸ ਦੇ ਬਾਵਜੂਦ ਵੀ ਇਸ ਅਨੌਣੀ ਹਰਕਤ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਵੱਲੋਂ ਅੰਕੁਰ ਦੀ ਭੈਣ ਦੀਪਸ਼ਿਕਾ ਦੀ ਸ਼ਿਕਾਇਤ ਤੇ ਮਾਮਲਾ ਦਰਜ਼ ਕੀਤਾ ਗਿਆ ਹੈ। ਦੀਪਸ਼ਿਕਾ ਨੂੰ ਉਸ ਦੀ ਮਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਸੀ ਜਦਕਿ ਭੈਣ ਲਗਾਤਾਰ ਮਾਂ ਨੂੰ ਮਿਲਣ ਦੀ ਕੋਸ਼ਿਸ਼ ਕਰਦੀ ਸੀ ਪਰ ਉਹ ਸਾਰਾ ਪਰਿਵਾਰ ਉਸ ਦੇ ਕੋਲ ਹੀ ਰਹਿੰਦਾ ਸੀ। ਦੀਪਸ਼ਿਕਾ ਵੱਲੋਂ ਇੱਕ ਸੰਸਥਾ ਦੇ ਨਾਲ ਰਾਬਤਾ ਕਾਇਮ ਕਰਨ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੀ ਮਦਦ ਦੇ ਨਾਲ ਮਾਤਾ ਨੂੰ ਛੁਡਾਇਆ ਗਿਆ ਤੇ ਹਸਪਤਾਲ ਦਾਖਲ ਕਰਵਾਇਆ ਗਿਆ।

LEAVE A REPLY

Please enter your comment!
Please enter your name here