ਦੂਸਰੇ ਜਿਲ੍ਹੇ ਦੀ ਪੁਲਿਸ ਦੇ ਸਹਿਯੋਗ ਨਾਲ ਬੁੱਲੋਵਾਲ ਪੁਲਿਸ ਨੇ ਲਾਪਤਾ ਹੋਈ ਲੜਕੀ ਨੂੰ 44 ਮਿੰਟਾਂ ਵਿੱਚ ਲੱਭਿਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ-ਇੰਦਰਜੀਤ ਸਿੰਘ ਹੀਰਾ/ਗੁਰਜੀਤ ਸੋਨੂੰ: ਥਾਣਾ ਬੁੱਲੋਵਾਲ ਅਧੀਨ ਆਉਂਦੇ ਪਿੰਡ ਦੀ 21 ਸਾਲਾਂ ਦੀ ਇੱਕ ਲੜਕੀ ਲਾਪਤਾ ਹੋਣ ਦੇ ਕਾਰਨ ਲੜਕੀ ਦੇ ਘਰਦਿਆਂ ਵਲੋ ਥਾਣੇ ਇਤਲਾਹ ਦੇਣ, ਉਪਰੰਤ ਥਾਣਾ ਪ੍ਰਭਾਰੀ ਬੁੱਲੋਵਾਲ ਬਲਜਿੰਦਰ ਸਿੰਘ ਨੇ ਲੜਕੀ ਨੂੰ ਕਰੀਬ 44 ਮਿੰਟਾਂ ਵਿੱਚ ਲੱਭ ਕੇ ਘਰਦਿਆਂ ਦੇ ਹਵਾਲੇ ਕੀਤਾ, ਜਿਸ ਪ੍ਰਤੀ ਥਾਣਾ ਪ੍ਰਭਾਰੀ ਬੁੱਲੋਵਾਲ ਦੇ ਬਲਜਿੰਦਰ ਸਿੰਘ ਨਾਲ ਗੱਲਬਾਤ ਕਰਨ ਉਪਰੰਤ, ਉਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਲੜਕੀ ਦੇ ਗੁੰਮ ਹੋਣ ਦੀ ਸੂਚਨਾ ਮਿਲੀ ਸੀ, ਜਿਸ ਦੌਰਾਨ ਅਸੀਂ ਲੜਕੀ ਦਾ ਨੰਬਰ ਟੈਕਨੀਕਲ ਹੁਸ਼ਿਆਰਪੁਰ ਨੂੰ ਦਿੱਤਾ ਤੇ ਜਿਨਾਂ ਨੇ ਸਾਨੂੰ ਕੁਝ ਕੁ ਮਿੰਟਾਂ ਦੇ ਵਿੱਚ ਲੜਕੀ ਦੇ ਨੰਬਰ ਦੀ ਲੋਕੇਸ਼ਨ ਸੈਂਡ ਕਰ ਦਿੱਤੀ।

Advertisements

ਜੋਕਿ ਦੂਸਰੇ ਜ਼ਿਲ੍ਹੇ ਦੀ ਸੀ ਅਤੇ ਮੈਂ ਉਸ ਲੋਕੇਸ਼ਨ ਦਾ ਪਤਾ ਲਗਾਉਂਦਿਆਂ ਅੰਮ੍ਰਿਤਸਰ ਰੂਲਰ ਸੈਲ ਤੇ ਲੋਕੇਸ਼ਨ ਨਾਲ ਲੱਗਦੀ ਚੌਂਕੀ ਦਾ ਨੰਬਰ ਲਿਆ ਜੋਕਿ ਰਈਏ ਦੇ ਚੌਂਕੀ ਇੰਨਚਾਰਜ ਹਰਦੀਪ ਸਿੰਘ ਦਾ ਸੀ। ਜਦ ਅਸੀਂ ਹਰਦੀਪ ਸਿੰਘ ਨੂੰ ਇਸ ਦੀ ਲੋਕੇਸ਼ਨ ਅਤੇ ਫੋਟੋ ਸੈਂਡ ਕੀਤੀ ਤਾਂ ਉਹਨਾਂ ਨੇ ਕੁਝ ਕੁ ਮਿੰਟਾਂ ਦੇ ਵਿੱਚ ਹੀ ਲੜਕੀ ਨੂੰ ਬਰਾਮਦ ਕਰ ਸਾਨੂੰ ਇਨਫੋਰਮੇਸ਼ਨ ਦਿੱਤੀ ਤਾਂ, ਅਸੀਂ ਘਰਦਿਆਂ ਦੀ ਇਤਲਾਹ ਦੇਣ ਉਪਰੰਤ 44 ਮਿੰਟਾਂ ਵਿੱਚ ਹੀ ਦੂਸਰੇ ਜ਼ਿਲ੍ਹੇ ਦੀ ਪੁਲਿਸ ਦੇ ਸਹਿਯੋਗ ਨਾਲ ਲੜਕੀ ਨੂੰ ਲੱਭ ਕੇ ਉਹਨਾਂ ਦੇ ਘਰਦਿਆਂ ਦੇ ਹਵਾਲੇ ਕੀਤਾ। ਇਸ ਮੌਕੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਥਾਣਾ ਮੁਖੀ ਪ੍ਰਭਾਵੀ ਵੀ ਬੁੱਲੋਵਾਲ ਦਾ ਤਹਿ ਦਿਲੋਂ ਧੰਨਵਾਦ ਕੀਤਾ। ਥਾਣਾ ਮੁਖੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਗੁੰਮ ਹੋਈ ਲੜਕੀ ਦੇ ਲੱਭਣ ਵਿੱਚ ਦੂਸਰੇ ਜਿਲ੍ਹੇ ਦੀ ਪੁਲਿਸ ਦਾ ਵੀ ਬਹੁਤ ਵੱਡਾ ਸਹਿਯੋਗ ਹੈ।

LEAVE A REPLY

Please enter your comment!
Please enter your name here