ਸਲੇਮਪੁਰ ਅਰਾਈਆ ਵਿਖੇ ਮਸੀਹੀ ਸਤਿਸੰਗ ਦਾ ਕੀਤਾ ਗਿਆ ਆਯੋਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ-ਇੰਦਰਜੀਤ ਸਿੰਘ ਹੀਰਾ/ਗੁਰਜੀਤ ਸੋਨੂੰ: ਹਲਕਾ ਗੁਰਦਾਸਪੁਰ ਦੇ ਪਿੰਡ ਸਲੇਮਪੁਰ ਅਰਾਈਆ ਵਿਖੇ ਇਕ ਦਿਨਾਂ ਮਸੀਹੀ ਸਤਿਸੰਗ ਦਾ ਆਯੋਜਨ ਪਾਸਟਰ ਇਮਾਨੁਅਲ ਮਸੀਹ ਦੀ ਅਗੁਵਾਈ ਹੇਠ ਕਰਾਇਆ ਗਿਆ। ਮੁੱਖ ਮਹਿਮਾਨ ਵਜੋਂ ਲਾਰੈਂਸ ਚੌਧਰੀ ਰਾਸ਼ਟਰੀ ਪ੍ਰਧਾਨ ਕ੍ਰਿਸ਼ਚੀਅਨ ਨੈਸ਼ਨਲ ਫਰੰਟ ਸ਼ਾਮਲ ਹੋਏ। ਪ੍ਰਾਥਨਾ ਨਾਲ ਮਸੀਹੀ ਸਤਿਸੰਗ ਨੂੰ ਸੁਰੂ ਕੀਤਾ ਗਿਆ। ਭਾਰੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਭਜਨ ਮੰਡਲੀ ਨੇ ਭਜਨ ਗਾ ਕੇ ਪਰਮੇਸ੍ਵਰ ਦੀ ਆਰਾਧਨਾ ਕੀਤੀ।ਪਾਸਟਰ ਇਮਾਨੁਅਲ ਮਸੀਹ ਨੇ ਪਵਿੱਤਰ ਬਾਈਬਲ ਵਿੱਚੋ ਬਚਨ ਸੁਣਾਇਆ।

Advertisements

ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਮਿਸਰ ਦੀ ਗੁਲਾਮੀਂ ਵਿਚੋਂ ਨਿਕਲੇ ਇਸਰਾਇਲੀ ਵੀ ਕਨਾਨ ਦੇਸ਼ ਦਾ 40 ਦਿਨ ਦਾ ਸਫ਼ਰ 40 ਸਾਲ ਵਿੱਚ ਵੀ ਪੂਰਾ ਨਹੀਂ ਕਰ ਸਕੇ ਉਸਦਾ ਮੁੱਖ ਕਾਰਨ ਮਿਸਰ ਦੀਆ ਆਦਤਾਂ ਅਤੇ ਪਰਮੇਸ਼ੁਰ ਨੂੰ ਜਾਣਦੇ ਹੋਏ ਵੀ ਕਦੇ ਬੱਛੜੇ ਅਤੇ ਕਦੇ ਸੱਪਾਂ ਦੀ ਪੂਜਾ ਕਰਨ ਲੱਗ ਪੈਂਦੇ ਸਨ ਉਸੇ ਤਰ੍ਹਾਂ ਅੱਜ ਪੰਜਾਬ ਦੀ ਕਲੀਸੀਆ ਵੀ ਜਿਹੜੇ ਚਰਚ ਨੇ ਉਹਨਾ ਨੂੰ ਪ੍ਰਮੇਸ਼ਵਰ ਦੇ ਬਾਰੇ ਜਾਣੂ ਕਰਵਾਇਆ ਆਪਣੇ ਉਹਨਾਂ ਚਰਚਾਂ ਨੂੰ ਜਿਹੜੇ ਪਾਪ ਅਤੇ ਮੁਕਤੀ ਦਾ ਉਪਦੇਸ਼ ਦਿੰਦੇ ਨੇ ਛੱਡ ਕੇ ਇੱਧਰ ਉੱਧਰ ਭਟਕ ਰਹੀ ਹੈ। ਉਹਨਾ ਕਿਹਾ ਕਿ ਸਾਨੂੰ ਅਜਿਹੇ ਲੋਕਾਂ ਦੀ ਪਛਾਣ ਕਰਕੇ ਉਹਨਾ ਨੂੰ ਪ੍ਰਭੂ ਯਿਸੂ ਮਸੀਹ ਦੇ ਗੋਸਪਲ ਬਾਰੇ ਸਿਖਾਉਣ ਲਈ ਵੱਧ ਤੋਂ ਵੱਧ ਪਿੰਡਾ ਵਿੱਚ ਅਜਿਹੇ ਮਸੀਹੀ ਸਤਿਸੰਗ ਕਰਨ ਤੇ ਜ਼ੋਰ ਦਿੱਤਾ।

ਉਹਨਾ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬਿਆਨ ਦੇਣ ਤੋਂ ਪਹਿਲਾਂ ਇਹ ਧਿਆਨ ਰੱਖਣਾ ਜਰੂਰੀ ਹੈ ਕਿ ਕਿਸੇ ਵੀ ਧਰਮ ਦੇ ਪਵਿੱਤਰ ਤਿਓਹਾਰ ਪ੍ਰਭਾਵਿਤ ਨਾ ਹੋਣ ਕਿਉਕਿ 25 ਦਸੰਬਰ ਨੂੰ ਕ੍ਰਿਸਮਸ ਦਾ ਇਤਿਹਾਸਿਕ ਦਿਨ ਹੈ ਜ਼ੋ ਪੂਰੀ ਦੁਨੀਆ ਵਿਚ ਇੱਕ ਦਸੰਬਰ ਤੋਂ ਸੁਰੂ ਹੋ ਜਾਂਦਾ ਹੈ। ਇਸ ਮੌਕੇ ਬੱਬਾ ਗਿੱਲ ਪ੍ਰਧਾਨ, ਕੁਲਦੀਪ ਤੁੰਗ ਪ੍ਰਧਾਨ, ਪਾਸਟਰ ਬੀ ਐੱਮ ਭੱਟੀ, ਪਾਸਟਰ ਗੁਰਸੇਵਕ ਸਿੰਘ, ਰੈਵ.ਦੀਪਕ ਮਸੀਹ, ਬੀਰਾ ਮਸੀਹ, ਪਾਸਟਰ ਵਿਕਰਮ ਖੋਖਰ, ਪਾਸਟਰ ਵਿੱਕੀ, ਪਾਸਟਰ ਮਨਦੀਪ, ਰਾਜਨ ਰੰਧਾਵਾ, ਲਾਡੀ ਮਸੀਹ, ਪੀਟਰ ਮੱਟੂ, ਗਗਨ ਸੁਜਾਨਪੁਰ, ਸਤਨਾਮ ਖੁੰਡਾ, ਸਲੀਮ ਮਸੀਹ, ਸਤਨਾਮ ਭੱਟੀ ਪ੍ਰਧਾਨ ਕਲਿਆਣਪੁਰ, ਰਾਜੂ ਮਸੀਹ ਮੀਤ ਪ੍ਰਧਾਨ ਆਦਿ ਸ਼ਾਮਿਲ ਹੋਏ।

LEAVE A REPLY

Please enter your comment!
Please enter your name here