ਬਾਰਾਮੁੱਲਾ ‘ਚ ਅੱਤਵਾਦੀਆਂ ਦੇ 4 ਸਾਥੀ ਕਾਬੂ, ਹਥਿਆਰ ਬਰਾਮਦ

ਜੰਮੂ-ਕਸ਼ਮੀਰ (ਦ ਸਟੈਲਰ ਨਿਊਜ਼), ਰਿਪੋਰਟ-ਅਨਿਲ ਭਾਰਤਵਾਜ। ਬਾਰਾਮੁੱਲਾ ਜ਼ਿਲ੍ਹੇ ਵਿੱਚ ਇਕ ਨਾਕੇ ਦੌਰਾਨ ਲਸ਼ਕਰ-ਏ-ਤੋਇਬਾ ਅਤੇ ਟੀ.ਆਰ.ਐੱਫ.ਨਾਲ ਸਬੰਧਿਤ ਅੱਤਵਾਦੀਆਂ ਦੇ 4 ਸਾਥੀਆਂ ਨੂੰ ਕਾਬੂ ਕਰ ਲਿਆ ਗਿਆ ਹੈ। ਤਲਾਸ਼ੀ ਲੈਣ ਤੇ ਉਨ੍ਹਾਂ ਕੋਲੋਂ ਇੱਕ ਚੀਨੀ ਪਿਸਤੌਲ, ਇੱਕ ਮੈਗਜ਼ੀਨ, 12 ਕਾਰਤੂਸ ਅਤੇ 2 ਹੈੱਡ ਗ੍ਰਨੇਡ ਬਰਾਮਦ ਹੋਏਫੜੇ ਗਏ ਮੁਲਜ਼ਮਾਂ ਦੀ ਪਹਿਚਾਣ ਗੁਲਾਮ ਹਸਨ ਮੀਰ, ਅਲਤਾਫ ਅਹਿਮਦ, ਫਾਰੂਕ ਅਹਿਮਦ ਅਤੇ ਮੁਖਤਾਰ ਅਹਿਮਦ ਵਜੋਂ ਹੋਈ ਹੈ। ਉਨ੍ਹਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Advertisements

LEAVE A REPLY

Please enter your comment!
Please enter your name here