ਕਰਵਾਚੌਥ ਦਾ ਚੰਨ ਵੇਖਣ ਸਮੇ ਛੱਤ ਤੋਂ ਫਿਸਲਿਆਂ ਪਤੀ ਦਾ ਪੈਰ, ਮੌਤ

ਖੰਨਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਖੰਨਾ ਵਿੱਚ ਕਰਵਾਚੌਥ ਦਾ ਵਰਤ ਤੋੜਨ ਸਮੇ ਛੱਤ ਤੇ ਪੈਰ ਤਿਲਕਣ ਕਾਰਨ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਲਖਵਿੰਦਰ ਸਿੰਘ ਉਮਰ 42 ਸਾਲਾ ਵਾਸੀ ਬਿਹਾਰ ਵਜੋਂ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਜਦੋ ਆਪਣੀ ਪਤਨੀ ਦਾ ਵਰਤ ਖੋਲਣ ਲਈ ਛੱਤ ਤੇ ਚੜ੍ਹਿਆਂ ਤਾਂ ਅਚਾਨਕ ਉਸਦਾ ਦਾ ਪੈਰ ਫਿਸਲ ਗਿਆ ਤੇ ਉਹ ਛੱਤ ਤੋਂ ਹੇਠਾਂ ਡਿੱਗ ਗਿਆ ਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਉਸਨੂੰ ਮੌਕੇ ਤੇ ਸਿਵਲ ਹਸਪਤਾਲ ਲਿਜਾਇਆ ਗਿਆ ਅਤੇ ਇਲਾਜ ਦੌਰਾਨ ਡਾਕਟਰ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ।

LEAVE A REPLY

Please enter your comment!
Please enter your name here