ਸ਼੍ਰੀਨਗਰ ਪੁਲਿਸ ਨੇ ਅਲ-ਬਦਰ ਅੱਤਵਾਦੀ ਸੰਗਠਨ ਦੇ 2 ਸਾਥੀਆਂ ਨੂੰ ਕੀਤਾ ਕਾਬੂ

ਸ਼੍ਰੀਨਗਰ (ਦ ਸਟੈਲਰ ਨਿਊਜ਼), ਰਿਪੋਰਟ-ਅਨਿਲ ਭਾਰਤਵਾਜ। ਸ਼੍ਰੀਨਗਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਜਿੱਥੇ ਕਿ ਸ਼ਾਲਾਤੇਂਗ ਇਲਾਕੇ ਤੋਂ ਅਲ-ਬਦਰ ਸੰਗਠਨ ਦੇ ਅੱਤਵਾਦੀਆਂ ਦੇ 2 ਸਾਥੀਆਂ ਨੂੰ ਕਾਬੂ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਸ਼ਾਲਾਤੇਂਗ ਪੁਲ ਨੇੜੇ ਇੱਕ ਸੁਰੱਖਿਆ ਜਾਂਚ ਚੌਕੀ ਤੇ ਦੇਰ ਰਾਤ ਤਲਾਸ਼ੀ ਦੌਰਾਨ ਪਾਬੰਦੀਸ਼ੁਦਾ ਸੰਗਠਨ ਅਲ-ਬਦਰ ਨਾਲ ਜੁੜੇ 2 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

Advertisements

ਮੁਲਜ਼ਮਾਂ ਦੀ ਪਹਿਚਾਣ ਯਾਵਰ ਰਾਸ਼ਿਦ ਅਤੇ ਬਾਸਿਤ ਨਬੀ ਵਜੋਂ ਹੋਈ ਹੈ। ਉਨ੍ਹਾਂ ਦੀ ਤਲਾਸ਼ੀ ਲੈਣ ਤੇ ਉਨ੍ਹਾਂ ਕੋਲੋਂ ਇੱਕ ਪਿਸਤੌਲ, 2 ਮੈਗਜ਼ੀਨ, 28 ਗੋਲੀਆਂ ਅਤੇ ਇਕ ਹੱਥਗੋਲੇ ਸਮੇਤ ਇਤਰਾਜ਼ਯੋਗ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here