ਨਾਬਾਲਗ ਨਿਹੰਗ ਸਿੰਘ ਨੇ ਗੋਲਡਨ ਗੇਟ ਨੇੜੇ ਚਲਾਈਆਂ ਗੋਲੀਆਂ, ਗ੍ਰਿਫਤਾਰ

ਅੰਮ੍ਰਿਤਸਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਅੰਮ੍ਰਿਤਸਰ ਵਿੱਚ ਇੱਕ ਨਾਬਾਲਗ ਨਿਹੰਗ ਸਿੰਘ ਨੇ ਗੋਲਡਨ ਗੇਟ ਨੇੜੇ ਗੋਲੀਆਂ ਚਲਾਈਆਂ ਅਤੇ ਵੀਡੀਓ ਸ਼ੋਸ਼ਲ ਮੀਡੀਆ ਤੇ ਪਾ ਦਿੱਤੀ।ਨਾਬਾਲਗ ਨਿਹੰਗ ਦੀ ਪਹਿਚਾਣ ਤੂਫਾਨ ਸਿੰਘ ਵਾਸੀ ਅੰਮ੍ਰਿਤਸਰ ਵਜੋ ਹੋਈ ਹੈ।ਜਾਣਕਾਰੀ ਮੁਤਾਬਕ ਤੂਫਾਨ ਸਿੰਘ ਖਿਡੌਣੇ ਵੇਚਣ ਦਾ ਕੰਮ ਕਰਦਾ ਸੀ, ਪਹਿਲਾਂ ਉਹ ਹੈਰੀਟੇਜ ਸਟਰੀਟ ਵਿੱਚ ਖਿਡੌਣੇ ਵੇਚਦਾ ਸੀ।

Advertisements

ਉਸਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸਨੂੰ ਭਾਰਤ ਅਤੇ ਵਿਦੇਸ਼ਾਂ ਤੋਂ ਆਰਥਿਕ ਮਦਦ ਵੀ ਮਿਲੀ।ਉਹ ਮੋਹਾਲੀ ਵਿੱਚ ਚੱਲ ਰਹੇ ਕੌਮੀ ਇਨਸਾਫ ਮੋਰਚੇ ਦੇ ਧਰਨੇ ਦੌਰਾਨ ਵੀ ਸੁਰੱਖਿਆਂ ਵਿੱਚ ਗਿਆ ਹੋਇਆ ਸੀ।ਨਿਹੰਗ ਸਿੰਘ ਤੇ ਮੋਹਾਲੀ ਪੁਲਿਸ ਉੱਤੇ ਹਮਲਾ ਕਰਨ ਦਾ ਵੀ ਇਲਜ਼ਾਮ ਲਗਾਇਆ ਗਿਆ ਸੀ। ਜਦੋ ਹੁਣ ਮੁਲਜ਼ਮ ਨੇ ਗੋਲਡਨ ਗੇਟ ਨੇੜੇ ਪਿਸਤੌਲ ਨਾਲ ਗੋਲੀ ਚਲਾਉਣ ਦੀ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆਂ ਤੇ ਪੋਸਟ ਕੀਤੀ ਤਾਂ ਪੁਲਸ ਨੇ ਜਲਦ ਹੀ ਮਕਬੂਲਪੁਰਾ ਥਾਣੇ ਵਿੱਚ ਕੇਸ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ।

LEAVE A REPLY

Please enter your comment!
Please enter your name here