ਫਗਵਾੜਾ ਨਗਰ ਨਿਗਮ ਚੋਣਾਂ ਸੰਬੰਧੀ ਭਾਜਪਾ ਕਾਰਪੌਰੇਸ਼ਨ ਇਲੈਕਸ਼ਨ ਮੈਨਜਮੈਟ ਕਮੇਟੀ ਦੀ ਹੋਈ ਮੀਟਿੰਗ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਜਿਲਾ ਕਪੂਰਥਲਾ ਦੇ ਹਲਕਾ ਫਗਵਾੜਾ ਵਿਚ ਆਉਣ ਵਾਲੀਆ ਕਾਰਪੌਰੇਸ਼ਨ ਦੀਆ ਚੌਣਾ ਦੇ ਸਬੰਧ ਵਿਚ ਇਕ ਕਾਰਪੌਰੇਸ਼ਨ ਇਲੈਕਸ਼ਨ ਮੈਨਜਮੈਟ ਕਮੇਟੀ ਦੀ ਮੀਟਿੰਗ ਹੋਈ।ਜਿਸਦੀ ਪ੍ਰਧਾਨਗੀ ਭਾਜਪਾ ਦੇ ਜਿਲਾ ਪ੍ਰਧਾਨ ਸ ਰਣਜੀਤ ਸਿੰਘ ਖੌਜੇਵਾਲ ਨੇ ਕੀਤੀ।ਇਸ ਮੌਕੇ ਤੇ ਪੰਜਾਬ ਭਾਜਪਾ ਦੇ ਸੂਬਾ ਜਨਰਲ ਸਕਤਰ ਡਾ.ਜਗਮੌਹਣ ਸਿੰਘ ਰਾਜੂ( ਰਿਟਾਇਰਡ) ਆਈ ਏ ਐਸ ਵਿਸ਼ੇਸ਼ ਤੌਰ ਤੇ ਹਾਜਰ ਹੌਏ ਅਤੇ ਉਹਨਾ ਨੇ ਇਲੈਕਸ਼ਨ ਤਿਆਰੀਆ ਦਾ ਜਾਇਜਾ ਲਿਆ।

Advertisements

ਇਸ ਮੌਕੇ ਤੇ ਫਗਵਾੜਾ ਹਲਕੇ ਦੇ ਕਨਵੀਨਰ ਅਤੇ ਰਾਸ਼ਟਰੀ ਸਾਬਕਾ ਚੇਅਰਮੈਨ ਵਿਜੇ ਸਾਪਲਾ,ਕਨਵੀਨਰ ਲੋਕ ਸਭਾ ਹਲਕਾ ਖਡੂਰ ਸਾਹਿਬ ਸ ਮਨਜੀਤ ਸਿੰਘ ਰਾਏ, ਜਿਲਾ ਜਨਰਲ ਸਕਤਰ ਐਡਵੋਕੇਟ. ਪਿਉਸ਼ ਮੰਨਚੰਦਾ, ਮੰਡਲ ਪ੍ਰਧਾਨ ਵਿਕੀ ਸੂਦ, ਪ੍ਰਦੇਸ਼ ਕਾਰਜਕਾਰਨੀ ਮੈਂਬਰ ਬਲਭਦਰ ਸੈਨ ਦੁਗਲ, ਪ੍ਰਦੇਸ਼ ਕਾਰਜਕਾਰਨੀ ਮੈਂਬਰ ਤੇਜਸਵੀ ਭਾਰਦਵਾਜ, ਜਿਲ੍ਹਾ ਉਪ ਪ੍ਰਧਾਨ ਰਾਜੀਵ ਪਾਹਵਾ, ਮਨ ਕੀ ਬਾਤ ਸਹਿ ਕਨਵੀਨਰ ਅਸ਼ੌਕ ਦੁਗਲ, ਸਾ ਕਾਰਜਕਾਰਨੀ ਮੈਬਰ ਰਮੇਸ਼ ਸਚਦੇਵਾ, ਮੰਡਲ ਮਹਾਂਮੰਤਰੀ ਸਾਹਿਲ ਚੌਪੜਾ, ਸਾ ਕੌਸਲਰ ਉਮ ਪਰਕਾਸ਼ ਬਿਟੂ, ਵਿਸਥਾਰਕ ਫਗਵਾੜਾ ਹੈਪੀ ਪਰਸ਼ੌਤਮ, ਆਦਿ ਹਾਜਰ ਸਨ।

LEAVE A REPLY

Please enter your comment!
Please enter your name here