ਲੜਕੀ ਨੂੰ ਚਾਕੂ ਨਾਲ ਡਰਾ ਕੇ ਜਬਰ-ਜ਼ਿਨਾਹ ਕਰਨ ਵਾਲੇ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ 50,000 ਰੁਪਏ ਜੁਰਮਾਨਾ

ਚੰਡੀਗੜ੍ਹ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਚੰਡੀਗੜ੍ਹ ਵਿੱਚ ਲੜਕੀ ਨੂੰ ਚਾਕੂ ਦਿਖਾ ਕੇ ਉਸ ਨਾਲ ਜਬਰ-ਜ਼ਿਨਾਹ ਕਰਨ ਵਾਲੇ ਵਿਅਕਤੀ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ।ਵਿਅਕਤੀ ਦੀ ਪਹਿਚਾਣ ਵਰੁਣ ਵਾਸੀ ਉੱਤਰਾਖੰਡ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਵਰੁਣ ਦੇ ਖਿਲਾਫ 6 ਮਹੀਨੇ ਪਹਿਲਾਂ ਵੀ ਇੱਕ ਔਰਤ ਦੀ ਸ਼ਿਕਾਇਤ ਤੇ ਕੇਸ ਦਰਜ ਕੀਤਾ ਸੀ।ਵਰੁਣ ਇੱਕ ਕੋਠੀ ਵਿੱਚ ਕੰਮ ਕਰਦਾ ਸੀ।

Advertisements

ਉਹ ਜਿਹੜੀ ਕੋਠੀ ਵਿੱਚ ਕੰਮ ਕਰਦਾ ਸੀ ਉੱਥੇ ਦੇ ਮਾਲਕ ਦੀ ਲੜਕੀ ਨੂੰ ਚਾਕੂ ਨਾਲ ਡਰਾ ਕੇ ਉਸ ਨਾਲ ਜਬਰ ਜ਼ਿਨਾਹ ਕਰਦਾ ਸੀ, ਅਤੇ ਉਸਨੇ ਲੜਕੀ ਨੂੰ ਧਮਕੀ ਵੀ ਦਿੱਤੀ ਸੀ ਕਿ ਅਗਰ ਉਸਨੇ ਕਿਸੇ ਨੂੰ ਦੱਸਿਆ ਤਾਂ ਉਹ ਉਸਨੂੰ ਜਾਨੋ ਮਾਰ ਦੇਵੇਗਾਂ, ਪਰ ਫਿਰ ਵੀ ਲੜਕੀ ਨੇ ਹਿੰਮਤ ਕਰਕੇ ਆਪਣੇ ਪਰਿਵਾਰ ਨੂੰ ਦੱਸਿਆ ਅਤੇ ਪਰਿਵਾਰਕ ਮੈਬਰਾਂ ਨੇ ਉਸਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।ਜ਼ਿਲ੍ਹਾਂ ਅਦਾਲਤ ਨੇ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ 50,000 ਰੁਪਏ ਜੁਰਮਾਨਾ ਵੀ ਲਾਇਆ।

LEAVE A REPLY

Please enter your comment!
Please enter your name here