ਬਾਲ ਇੱਛਾਵਾਂ ਦੀ ਪਰਵਾਜ਼ ਤ੍ਰੈ- ਮਾਸਿਕ ਪੁਸਤਕ ਲੜੀ ‘ ਤਨੀਸ਼ਾ ‘  ਰਿਲੀਜ਼

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਸਾਬੀ ਈਸਪੁਰੀ ਦੁਆਰਾ ਸੰਪਾਦਿਤ ਬਾਲ ਪੁਸਤਕ ਬਾਲ ਇੱਛਾਵਾਂ ਦੀ ਪਰਵਾਜ਼ ਤ੍ਰੈ- ਮਾਸਿਕ ਪੁਸਤਕ ਲੜੀ ‘ ਤਨੀਸ਼ਾ ‘ ( 14) ਪਿੰਡ ਖੈਰੜ ਅੱਛਰਵਾਲ ਵਿਖੇ ਸਰਪ੍ਰਸਤ ਲਾਲ ਚੰਦ, ਸੰਪਾਦਕ ਸਾਬੀ ਈਸਪੁਰੀ, ਐਸ. ਮਨਦੀਪ ਮਨਕੂ, ਬਲਜਿੰਦਰ ਪਾਲ, ਰਾਜਵਿੰਦਰ ਕੌਰ, ਸਗਲੀ ਰਾਮ ਸੱਗੀ, ਮੈਡਮ ਗੁਰਪ੍ਰੀਤ ਕੌਰ, ਸੰਦੀਪ ਕੌਰ ਵਲੋਂ ਰਿਲੀਜ਼ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦੇ ਹੋਏ ਸਾਬੀ ਈਸਪੁਰੀ ਨੇ ਕਿਹਾ ਕਿ ਬੱਚਿਆਂ ਦੀ ਬਾਲ ਸਾਹਿਤ ਵਿਚ ਰੁਚੀ ਪੈਦਾ ਕਰਨ ਲਈ ਮਾਤਾ ਪਿਤਾ, ਅਧਿਆਪਕਾਂ ਨੂੰ ਸਮੇਂ -ਸਮੇਂ ਤੇ ਯੋਗ ਅਗਵਾਈ ਕਰਨੀ ਚਾਹੀਦੀ ਹੈ।

Advertisements

ਉਹਨਾਂ ਕਿਹਾ ਕਿ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਬੱਚੇ ਬਾਲ ਸਾਹਿਤ ਵਿਚ ਰੁਚੀ ਰੱਖਦੇ ਹਨ ਉਹ ਦੂਜੇ ਬੱਚਿਆਂ ਦੇ ਮੁਕਾਬਲੇ ਵਧੇਰੇ ਜਾਗਰੂਕ, ਹਸਮੁੱਖ, ਅਨੁਸ਼ਾਸ਼ਨਮਈ ਅਤੇ ਹਾਜਰ ਜਵਾਬ ਹੁੰਦੇ ਹਨ। ਉਹਨਾਂ ਕਿਹਾ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬਾਲ ਸਾਹਿਤ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਉਹਨਾਂ ਵਲੋਂ ਤ੍ਰੈ- ਮਾਸਿਕ ਪੁਸਤਕ ਲੜੀ ‘ ਤਨੀਸ਼ਾ ‘  ਵਿਚ ਬੱਚਿਆਂ ਦੀਆਂ ਰਚਨਾਵਾਂ ਨੂੰ ਵਿਸ਼ੇਸ਼ ਸਥਾਨ ਦਿੱਤਾ ਜਾਂਦਾ ਹੈ।

LEAVE A REPLY

Please enter your comment!
Please enter your name here