ਲੁਧਿਆਣਾ ਦੇ ਸਤਲੁਜ ਦਰਿਆ ਵਿੱਚ ਨਹਾਉਣ ਗਏ 3 ਬੱਚਿਆਂ ਦੀ ਡੁੱਬਣ ਕਾਰਨ ਹੋਈ ਮੌਤ

ਲੁਧਿਆਣਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਲੁਧਿਆਣਾ ਦੇ ਸਤਲੁਜ ਦਰਿਆ ਵਿੱਚ ਨਹਾਉਣ ਗਏ 5 ਬੱਚਿਆ ਵਿੱਚੋ 3 ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਹਿਚਾਣ ਪ੍ਰਿੰਸ ਪੁੱਤਰ ਨਿਜੇਸ਼ ਯਾਦਵ, ਅੰਸ਼ੂ ਪੁੱਤਰ ਅਵਧੇਸ਼ ਅਤੇ ਰੋਹਿਤ ਪੁੱਤਰ ਬਲਵਿੰਦਰ ਸਿੰਘ ਵਜੋ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨੋ ਲੜਕੇ ਨਹਾਉਣ ਲਈ ਦਰਿਆ ਵੱੱਲ ਨੂੰ ਗਏ ਹੋਏ ਸੀ। ਉਹਨਾਂ ਤਿੰਨਾਂ ਦੀ ਦੋਸਤੀ ਬਹੁਤ ਪੱਕੀ ਦੀ ਜਿੱਥੇ ਵੀ ਜਾਂਦੇ ਤਿੰਨੋ ਇੱਕਠੇ ਹੀ ਜਾਂਦੇ ਪੜ੍ਹਦੇ ਵੀ ਇੱਕਠੇ ਸੀ।

Advertisements

ਜਾਣਕਾਰੀ ਮੁਤਾਬਕ ਇਹਨਾਂ ਤਿੰਨਾਂ ਦੇ ਨਾਲ ਹਿਮਾਂਸ਼ੂ ਵੀ ਸੀ, ਹਿਮਾਸ਼ੂ ਨੇ ਤਿੰਨਾਂ ਲੜਕਿਆਂ ਦੇ ਘਰ ਜਾ ਕੇ ਦੱਸਿਆ ਅਤੇ ਸਾਰੇ ਸਤਲੁਜ ਦਰਿਆ ਦੇ ਕੰਢੇ ਪਹੁੰਚ ਗਏ।ਰੋਹਿਤ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਘਰੋਂ ਕਹਿ ਕੇ ਗਿਆ ਸੀ ਕਿ ਉਹ ਕ੍ਰਿਕੇਟ ਖੇਡਣ ਜਾ ਰਿਹਾ ਹੈ, ਅਤੇ ਅੰਸ਼ੂ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਪਹਿਲੀ ਵਾਰ ਨਦੀ ਵਿੱਚ ਨਹਾਉਣ ਗਿਆ ਸੀ ਤੇ ਉਸਨੂੰ ਤੈਰਨਾ ਵੀ ਨਹੀ ਆਉਦਾ ਸੀ।

ਬੱਚਿਆ ਨੂੰ ਲੱਭਣ ਲਈ ਗੋਤਾਖੋਰਾਂ ਦਾ ਆਪਰੇਸ਼ਨ ਚਲਾਇਆ ਗਿਆ। ਜਿਸਤੋਂ ਬਾਅਦ ਗੋਤਾਖੋਰਾਂ ਵੱਲੋ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆ।ਪਰਿਵਾਰਕ ਮੈਬਰਾਂ ਦੇ ਬਿਆਨਾਂ ਦੇ ਅਧਾਰ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here