ਨਿਰਧਾਰਤ ਰੇਟ ਤੋਂ ਜਿਆਦਾ ਰੇਟ ਵਿੱਚ ਸਾਮਾਨ ਵੇਚਣ ਵਾਲੇ ਦੁਕਾਨਦਾਰਾਂ ਤੇ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ

ਪਠਾਨਕੋਟ (ਦ ਸਟੈਲਰ ਨਿਊਜ਼)। ਕਰੋਨਾ ਵਾਇਰਸ ਦੇ ਵਿਸਥਾਰ ਨੂੰ ਰੋਕਣ ਲਈ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਲਗਾਏ ਕਰਫਿਓ ਦੋਰਾਨ ਜਿਲਾ ਪ੍ਰਸਾਸਨ ਵੱਲੋਂ ਪਠਾਨਕੋਟ ਦੇ ਕਈ ਖੇਤਰਾਂ ਵਿੱਚ ਪੈਕਿੰਗ ਫੂਡ ਦੀ ਸਪਲਾਈ ਕੀਤੀ ਗਈ। ਇਹ ਜਾਣਕਾਰੀ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿੱਤੀ। ਉਨਾਂ ਦੱਸਿਆ ਕਿ ਅੱਜ ਸਵੇਰੇ ਕਰਿਆਨਾ ਅਤੇ ਦੁੱਧ ਦੀ ਸਪਲਾਈ ਵੀ ਸ਼ਹਿਰ ਵਿੱਚ ਨਿਰਵਿਗਨ ਕੀਤੀ ਗਈ ਹੈ।

Advertisements

ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਿਯਮਾਂ ਦੀ ਪਾਲਣਾ ਕਰੋਂ ਅਤੇ ਆਪਣੀ ਸੁਰੱਖਿਆ ਦੇ ਲਈ ਘਰਾਂ ਅੰਦਰ ਰਹੋਂ ਅਤੇ ਹਰੇਕ ਵਿਅਕਤੀ ਤੋਂ ਦੂਰੀ ਬਣਾ ਕੇ ਰੱਖੋਂ। ਉਨਾਂ ਕਿਹਾ ਕਿ ਜਿਲਾ ਪ੍ਰਸ਼ਾਸਨ ਦਾ ਵਿਸ਼ੇਸ ਉਪਰਾਲਾ ਹੈ ਕਿ ਕਰਫਿਓ ਦੇ ਦੋਰਾਨ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ।

ਉਨਾਂ ਕਿਹਾ ਕਿ ਅਗਰ ਤੁਹਾਡੀ ਗਲੀ ਮੁਹੱਲੇ ਵਿੱਚ ਕਿਸੇ ਵਿਅਕਤੀ ਵਿੱਚ ਅਜਿਹੇ ਕੋਈ ਲੱਛਣ ਨਜਰ ਆਉਂਣ ਤਾ ਦਿੱਤੇ ਗਏ ਟੋਲਫ੍ਰੀ ਨੰਬਰਾਂ ਤੇ ਸੰਪਰਕ ਕਰੋਂ। ਉਨਾਂ ਕਿਹਾ ਕਿ ਹਰ ਰੋਜ ਦੀ ਤਰਾਂ ਅੱਜ ਵੀ ਨਗਰ ਨਿਗਮ ਪਠਾਨਕੋਟ ਵੱਲੋਂ ਸਹਿਰ ਦੇ ਵੱਖ-ਵੱਖ ਵਾਰਡਾਂ ਦੇ ਵਿੱਚ ਫੋਗਿੰਗ ਕਰਵਾਈ ਗਈ ਹੈ ਅਤੇ ਮੁਹੱਲਿਆਂ ਨੂੰ ਸੈਨੀਟਾਈਜ ਵੀ ਕੀਤਾ ਗਿਆ ਹੈ। ਉਨਾਂ ਦੁਕਾਨਦਾਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕੋਈ ਵੀ ਦੁਕਾਨਦਾਰ ਵਸਤੂਆਂ ਦੇ ਰੇਟ ਵਧਾ ਕੇ ਨਹੀਂ ਵੇਚੇਗਾ।

ਉਨਾਂ ਕਿਹਾ ਕਿ ਅਗਰ ਕੋਈ ਦੁਕਾਨਦਾਰ ਐਮ.ਆਰ.ਪੀ. ਜਾਂ ਨਿਰਧਾਰਤ ਰੇਟ ਤੋਂ ਵੱਧ ਕਿਸੇ ਵਸਤੂ ਦੀ ਵਿਕਰੀ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨਾਂ ਅਪੀਲ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਦਿੱਤੇ ਗਏ ਨਿਰਦੇਸਾਂ ਦੀ ਪਾਲਣਾ ਕਰੋਂ ਅਤੇ ਆਪਣੇ ਘਰਾਂ ਅੰਦਰ ਹੀ ਰਹੋਂ। ਉਨਾਂ ਕਿਹਾ ਕਿ ਅਜਿਹਾ ਕਰਨਾ ਨਾਲ ਜਿੱਥੇ ਅਸੀਂ ਕਰੋਨਾ ਵਰਗੀ ਬੀਮਾਰੀ ਤੇ ਜਿੱਤ ਪ੍ਰਾਪਤ ਕਰਾਂਗੇ ਉੱਥੇ ਹੀ ਆਪਣੇ ਪਰਿਵਾਰ ਨੂੰ ਵੀ ਸੁਰੱਖਿਅਤ ਰੱਖ ਸਕਾਂਗੇ।

LEAVE A REPLY

Please enter your comment!
Please enter your name here