ਲੁਧਿਆਣਾ ਦੇ ਨੌਜਵਾਨ ਨਾਲ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 20 ਲੱਖ ਰੁਪਏ ਦੀ ਹੋਈ ਠੱਗੀ

ਮੋਹਾਲੀ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਲੁਧਿਆਣਾ ਦੇ ਰਹਿਣ ਵਾਲੇ ਅੰਕਿਤ ਨਾਲ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 20 ਲੱਖ ਰੁਪਏ ਦੀ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਦਿੰਦੇ ਅੰਕਿਤ ਨੇ ਦੱਸਿਆ ਕਿ ਸੰਜੇ ਅਤੇ ਅਰਪਨਾ ਨੇ ਉਸਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਸ ਕੋਲੋ 20 ਲੱਖ ਰੁਪਏ ਲਏ ਅਤੇ ਉਹਨਾਂ ਨੇ ਪੈਸੇ ਲੈ ਲਏ ਪਰ ਉਸਨੂੰ ਵਿਦੇਸ਼ ਨਹੀ ਭੇਜਿਆ ਅਤੇ ਨਾ ਹੀ ਉਸਨੂੰ ਪੈਸੇ ਵਾਪਸ ਕੀਤੇ ਹਨ।

Advertisements

ਅੰਕਿਤ ਨੇ ਉਹਨਾਂ ਕੋਲੋ ਪੈਸੇ ਵਾਪਸ ਮੰਗੇ ਪਰ ਉਹਨਾਂ ਨੇ ਦੇਣ ਤੋ ਇੰਨਕਾਰ ਕਰ ਦਿੱਤਾ। ਉਸਨੇ ਪਰੇਸ਼ਾਨ ਹੋ ਕੇ ਪੁਲਸ ਨੂੰ ਸ਼ਿਕਾਇਤ ਦਿੱਤੀ ਅਤੇ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here