ਦੁਖਦ: ਕੁਰੂਕਸ਼ੇਤਰ ਵਿੱਚ ਸੱਪ ਦੇ ਡੰਗਣ ਕਾਰਨ ਦੋ ਸਕੇ ਭਰਾਵਾਂ ਦੀ ਹੋਈ ਮੌਤ

ਹਰਿਆਣਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਬੀਤੇ ਦਿਨ ਦੋ ਸਕੇ ਭਰਾਵਾਂ ਦੀ ਸੱਪ ਦੇ ਡੰਗਣ ਕਾਰਨ ਮੌਤ ਹੋ ਗਈ। ਮ੍ਰਿਤਕਾ ਦੀ ਪਹਿਚਾਣ ਕੇਆਨ ਉਮਰ 3 ਸਾਲ ਅਤੇ ਅਵਿਨ ਉਮਰ 6 ਸਾਲ ਵਜੋ ਹੋਈ ਹੈ। ਦੋਵੇ ਬੱਚੇ ਆਪਣੀ ਮਾਂ ਨਾਲ ਸੌ ਰਹੇ ਸਨ ਤਾਂ ਅਚਾਨਕ ਰਾਤ 12 ਵਜੇ ਦੇ ਕਰੀਬ ਕੇਆਨ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਸਦੇ ਕੰਨ ਦੇ ਕੋਲ ਦਰਦ ਹੋ ਰਿਹਾ ਹੈ।

Advertisements

ਜਦੋ ਉਸਦੀ ਮਾਂ ਨੇ ਦੇਖਿਆ ਤਾਂ ਉਸਦਾ ਕੰਨ ਨੀਲਾ ਹੋ ਚੁੱਕਾ ਸੀ ਅਤੇ ਫਿਰ ਈਵਿਨ ਨੇ ਵੀ ਦਰਦ ਦੀ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ ਅਤੇ ਦੋਵੇਂ ਬੱਚਿਆ ਨੂੰ ਲਾਡਵਾ ਅਤੇ ਫਿਰ ਮੁਲਾਣਾ ਹਸਪਤਾਲ ਲੈ ਗਏ ਅਤੇ ਡਾਕਟਰ ਨੇ ਕੇਆਨ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਅਤੇ ਏਵਿਨ ਨੂੰ ਦਾਖਲ ਕਰਵਾਇਆ ਕੁੱਝ ਸਮੇ ਬਾਅਦ ਇਲਾਜ ਦੌਰਾਨ ਏਵਿਨ ਦੀ ਵੀ ਮੌਤ ਹੋ ਗਈ।ਦੋਵੇ ਬੱਚਿਆ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ ਅਤੇ ਪਿੰਡ ਵਾਸੀਆ ਵਿੱਚ ਸੋਗ ਦੀ ਲਹਿਰ ਦੌੜ ਪਈ।

LEAVE A REPLY

Please enter your comment!
Please enter your name here