ਸਪਾ ਸੈਂਟਰ ਵਿੱਚ ਹੋਈ ਰੇਡ ਦੇ ਮਾਮਲੇ ਵਿੱਚ ਹਿੱਸੇਦਾਰ ਸ਼ਿਵ ਸੈਨਾ ਆਗੂ ਦੇ ਦਫ਼ਤਰ ਵਿੱਚ ਪੁਲਿਸ ਨੇ ਮਾਰਿਆ ਛਾਪਾ

ਜਲੰਧਰ (ਦ ਸਟੈਲਰ ਨਿਊਜ਼), ਪਲਕ। ਸ਼ਿਵ ਸੈਨਾ ਆਗੂ ਰੋਹਿਤ ਜੋਸ਼ੀ ਨੇ ਕਥਿਤ ਤੌਰ ਤੇ ਦੇਹ ਵਪਾਰ ਦੇ ਧੰਦੇ ਵਿੱਚ ਹਿੱਸੇਦਾਰੀ ਪਾ ਕੇ ਗੁਰੂਗ੍ਰਾਮ ਵਿੱਚ ਇੱਕ ਸਪਾ ਸੈਂਟਰ ਖੋਲ੍ਹਣ ਦੇ ਮਾਮਲੇ ਵਿੱਚ ਉਸਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਰੋਹਿਤ ਗੁਰੂਗ੍ਰਾਮ ਤੋਂ ਸਟਾਫ਼ ਜਲੰਧਰ ਲੈ ਕੇ ਆਉਂਦਾ ਸੀ। ਪੁਲਿਸ ਨੇ ਫੁੱਟਬਾਲ ਚੌਂਕ ਨੇੜੇ ਸਥਿਤ ਉਸਦੇ ਦਫ਼ਤਰ ਤੇ ਵੀ ਛਾਪਾ ਮਾਰਿਆ ਪਰ ਤਾਲਾ ਲੱਗਿਆ ਸੀ। ਏ.ਸੀ.ਪੀ.ਹਰਜਿੰਦਰ ਸਿੰਘ ਨੇ ਦੱਸਿਆ ਕਿ ਸਪਾ ਵਿਲਾ ਵਿੱਚ ਛਾਪੇਮਾਰੀ ਕਰਕੇ ਗ੍ਰਿਫ਼ਤਾਰ ਕੀਤੀ ਗਈ ਸਪਾ ਮੈਨੇਜਰ ਸੁਨੀਤਾ ਉਰਫ਼ ਜੀਆ ਵਾਸੀ ਖਾਂਬਰਾ ਨੂੰ ਰਿਮਾਂਡ ਖਤਮ ਹੋਣ ਮਗਰੋਂ ਜੇਲ੍ਹ ਭੇਜ ਦਿੱਤਾ ਗਿਆ ਹੈ।

Advertisements

ਉਨ੍ਹਾਂ ਦੱਸਿਆ ਕਿ ਰੋਹਿਤ ਜੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਕਈ ਥਾਵਾਂ ਤੇ ਛਾਪੇਮਾਰੀ ਕੀਤੀ ਗਈ ਪਰ ਕੋਈ ਸੁਰਾਗ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਰੋਹਿਤ ਜੋਸ਼ੀ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਨੇ ਸਪਾ ਵਿਲਾ ਤੇ ਛਾਪਾ ਮਾਰ ਕੇ ਕੁੱਝ ਲੜਕੀਆਂ ਨੂੰ ਗਾਹਕਾਂ ਨਾਲ ਇਤਰਾਜ਼ਯੋਗ ਹਾਲਤ ਵਿੱਚ ਫੜਿਆ ਸੀ, ਜਦਕਿ ਸਪਾ ਮੈਨੇਜਰਰ ਜੀਆ, ਗਾਹਕਾਂ ਅਤੇ ਸਟਾਫ਼ ਦੀਆਂ ਲੜਕੀਆਂ ਨੂੰ ਮੌਕੇ ਤੋਂ ਹੀ ਫੜ ਲਿਆ ਗਿਆ। ਜਦੋਂ ਜੀਆ ਤੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲਗਿਆ ਕਿ ਸਪਾ ਵਿਲਾ ਦਾ ਮਾਲਕ ਰੋਹਿਤ ਜੋਸ਼ੀ ਸੀ, ਜਦਕਿ ਜੀਆ ਨੂੰ ਵੀ ਉਸ ਨੇ ਕੰਮ ਤੇ ਰੱਖਿਆ ਹੋਇਆ ਸੀ। ਪੁਲਿਸ ਨੇ ਰੋਹਿਤ ਜੋਸ਼ੀ ਅਤੇ ਜੀਆ ਖਿਲਾਫ ਮਾਮਲਾ ਦਰਜ ਕਰ ਲਿਆ ਸੀ।

LEAVE A REPLY

Please enter your comment!
Please enter your name here