Tuesday, October 27, 2026
Home Latest ਕੈਨੇਡਾ ਵਿੱਚ ਜਨਮ ਦਿਨ ਮਨਾਉਣ ਤੋ ਬਾਅਦ ਘਰ ਪਰਤ ਰਹੇ ਪੰਜਾਬੀ ਟਰੱਕ...

ਕੈਨੇਡਾ ਵਿੱਚ ਜਨਮ ਦਿਨ ਮਨਾਉਣ ਤੋ ਬਾਅਦ ਘਰ ਪਰਤ ਰਹੇ ਪੰਜਾਬੀ ਟਰੱਕ ਡਰਾਇਵਰ ਦੀ ਹੋਈ ਮੌਤ

ਪਾਤੜਾਂ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਕੈਨੇਡਾ ਵਿੱਚ ਭਿਆਨਕ ਸੜਕ ਹਾਦਸੇ ਵਿੱਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਗੁਰਪਿੰਦਰ ਸਿੰਘ ਵਸਨੀਕ ਸਾਗਰਾ ਵਜੋ ਹੋਈ ਹੈ। ਗੁਰਪਿੰਦਰ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਲੜਕਾ 2017 ਵਿੱਚ ਪੜਾਈ ਕਰਨ ਲਈ ਕੈਨੇਡਾ ਗਿਆ ਹੋਇਆ ਸੀ ਅਤੇ ਉਸਦੀ ਪੜਾਈ ਪੂਰੀ ਹੋਣ ਉਪਰੰਤ ਉਹ ਪਿਛਲੇ 4 ਸਾਲਾਂ ਤੋ ਟਰਾਲਾ ਚਲਾ ਰਿਹਾ ਸੀ।

Advertisements

ਬੀਤੇ ਦਿਨ ਉਹ ਓਟਾਰੀਓ ਤੋਂ ਲੋਡ ਖ਼ਾਲੀ ਕਰਕੇ ਮਿਸਸਿਗਾ ਵਿਚ ਦੋਸਤਾਂ ਨਾਲ ਜਨਮ ਦਿਨ ਮਨਾਉਣ ਤੋਂ ਬਾਅਦ ਆਪਣੇ ਘਰ ਨੂੰ ਆ ਰਿਹਾ ਸੀ ਤੇ ਅਚਾਨਕ ਮਿਸੀਸਾਗਾ ਤੋਂ ਕਰੀਬ 700 ਕਿਲੋਮੀਟਰ ਪਹਿਲਾਂ ਰਾਤ ਨੂੰ ਕਰੀਬ ਸਾਢੇ ਤਿੰਨ ਵਜੇ ਅੱਗੇ ਤੋ ਆ ਰਹੇ ਟਰਾਲੇ ਨੇ ਉਸਦੇ ਟਰਾਲੇ ਵਿੱਚ ਟੱਕਰ ਮਾਰ ਦਿੱਤੀ ਅਤੇ ਟੱਕਰ ਸਿੱਧੀ ਤੇਲ ਵਾਲੇ ਟੈਂਕਰ ਨਾਲ ਹੋਣ ਕਾਰਨ ਧਮਾਕਾ ਹੋ ਗਿਆ ਅਤੇ ਅੱਗ ਲੱਗ ਗਈ। ਉਸ ਵਿੱਚ ਗੁਰਪਿੰਦਰ ਅਤੇ ਉਸਦਾ ਦੋਸਤ ਜੋ ਕੇਰਲਾ ਦਾ ਰਹਿਣ ਵਾਲਾ ਸੀ ਉਹ ਦੋਵੇ ਅੱਗ ਦੀ ਲਪੇਟ ਵਿੱਚ ਆ ਗਏ ਅਤੇ ਅੱਗ ਤੇ ਕਰੀਬ 18 ਘੰਟੇ ਬਾਅਦ ਕਾਬੂ ਪਾਇਆ ਗਿਆ, ਜਿਸ ਕਾਰਨ ਦੋਵੇ ਨੌਜਵਾਨ ਵਿੱਚ ਹੀ ਸੜ ਗਏ।

LEAVE A REPLY

Please enter your comment!
Please enter your name here