ਪੰਜਾਬ ਹੈਂਡੀਕਰਾਫਟ ਫੈਸਟੀਵਲ ਦਾ ਫਾਜ਼ਿਲਕਾ ਵਿਖੇ ਹੋਇਆ ਸ਼ਾਨਦਾਰ ਆਗਾਜ

ਫਾਜ਼ਿਲਕਾ (ਦ ਸਟੈਲਰ ਨਿਊਜ਼): ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਵਿਖੇ 6 ਨਵੰਬਰ ਤੋਂ 10 ਨਵੰਬਰ ਤੱਕ ਉਲੀਕੇ ਗਏ ਸ਼ਾਨਦਾਰ ਪੰਜਾਬ ਹੈਂਡੀਕਰਾਫਟ ਫੈਸਟੀਵਲ ਦੀ ਸ਼ੁਰੂਆਤ ਅੱਜ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਆਈ.ਏ.ਐਸ. ਵੱਲੋਂ ਕੀਤੀ ਗਈ। ਮੇਲੇ ਵਿਚ ਵੱਖ ਵੱਖ ਰਾਜਾਂ ਦੀ ਸਿ਼ਲਪ ਕਲਾ, ਸਭਿਆਚਾਰ ਅਤੇ ਲੋਕ ਨਾਚਾਂ ਦੀ ਝਲਕ ਦਰਸ਼ਕਾਂ ਲਈ ਵਿਸੇਸ਼ ਖਿੱਚ ਦਾ ਕੇਂਦਰ ਬਣੀ ਹੈ ਅਤੇ ਪਹਿਲੇ ਦਿਨ ਵੱਡੀ ਗਿਣਤੀ ਵਿਚ ਲੋਕਾਂ ਨੇ ਫਾਜਿ਼ਲਕਾ ਵਿਖੇ ਪਹਿਲੀ ਵਾਰ ਸਰਕਾਰੀ ਪੱਧਰ ਤੇ ਹੋ ਰਹੇ ਇਸ ਮੇਲੇ ਵਿਚ ਸਿ਼ਰਕਤ ਕਰਕੇ ਸਰਕਾਰ ਦੇ ਉਪਰਾਲੇ ਦਾ ਸਾਥ ਦਿੱਤਾ। ਫਾਜ਼ਿਲਕਾ ਦੇ ਪ੍ਰਤਾਪ ਬਾਗ ਵਿਖੇ ਲਗਾਏ ਪੰਜਾਬ ਹੈਂਡੀਕਰਾਫਟ ਫੈਸਟੀਵਲ ਦੌਰਾਨ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਵੱਖ-ਵੱਖ ਵਿਰਾਸਤੀ ਹਸਤਕਲਾਂ ਵਸਤਾਂ ਨੂੰ ਦਰਸ਼ਾਉਂਦੀਆਂ ਪ੍ਰਦਰਸ਼ਨੀਆਂ ਦਾ ਨਿਰੀਖਣ ਕਰਦਿਆਂ ਜਿਥੇ ਸ਼ਿਲਪਕਾਰਾਂ ਵੱਲੋਂ ਤਿਆਰ ਕੀਤੇ ਸਮਾਨ ਦੀ ਸ਼ਲਾਘਾ ਕੀਤੀ ਉਥੇ ਸਮਾਨ ਦੀ ਖਰੀਦ ਕਰਦਿਆਂ ਉਨ੍ਹਾਂ ਦੀ ਹੌਸਲਾਅਫਜਾਈ ਕੀਤੀ।

Advertisements

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਮੇਲੇ ਦੇ ਉਦਘਾਟਨ ਬਾਅਦ ਇਸ ਬਾਰੇ ਦੱਸਦਿਆਂ ਕਿਹਾ ਕਿ ਫਾਜ਼ਿਲਕਾ ਵਿਖੇ ਹੈਂਡੀਕਰਾਫਟ ਫੈਸਟੀਵਲ ਦਾ ਆਯੋਜਨ ਕਰਨਾ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਵਾਸੀਆਂ ਲਈ ਖੁਸ਼ਕਿਸਮਤੀ ਦੀ ਗੱਲ ਹੈ ਜੋ ਕਿ ਇਹ ਮੇਲਾ ਲੋਕਾ ਨੂੰ ਵਿਰਾਸਤੀ ਰੰਗ ਨਾਲ ਜ਼ੋੜਨ ਵਿਚ ਸਹਾਈ ਹੋਵੇਗਾ। ਉਨ੍ਹਾਂ ਕਿਹਾ ਕਿ ਮੇਲੇ ਵਿਚ ਵੱਖ ਵੱਖ ਰਾਜਾਂ ਦੇ ਲੋਕਾਂ ਦੀ ਆਵਕ ਨਾਲ ਇਹ ਮੇਲਾ ਸਭਿਆਚਾਰਕ ਅਦਾਨ ਪ੍ਰਦਾਨ ਦਾ ਵੀ ਅਧਾਰ ਬਣੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਬਚਿਆਂ ਦਾ ਪੁਰਾਣੇ ਵਿਰਾਸਤੀ ਸਭਿਆਚਾਰ ਨਾਲ ਮੇਲ ਹੋਵੇਗਾ ਅਤੇ ਬਚੇ ਪੁਰਾਣੀ ਸੰਸਕ੍ਰਿਤੀ ਤੋਂ ਜਾਣੂੰ ਹੋਣਗੇ। ਉਨ੍ਹਾਂ ਕਿਹਾ ਕਿ ਦੂਸਰੇ ਰਾਜਾਂ ਤੋਂ ਆਏ ਸ਼ਿਲਪਕਾਰ ਆਪਣੇ ਨਾਲ ਆਪਣੇ ਹਥ ਦੀ ਕਲਾ ਅਤੇ ਸਵਾਦ ਲੈ ਕੇ ਪਹੁੰਚੇ ਹਨ ਜ਼ੋ ਕਿ ਇੱਥੇ ਲੋਕਾਂ ਨੂੰ ਮੁਹੱਈਆ ਕਰਵਾਉਣਗੇ। ਇਸ ਮੌਕੇ ਆਤਮ ਵਲਬ ਸਕੂਲ, ਸਰਵ ਹਿਤਕਾਰੀ ਸਕੂਲ ਫਾਜ਼ਿਲਕਾ, ਸਰਕਾਰੀ ਸਕੂਲ ਲੜਕੀਆਂ ਫਾਜ਼ਿਲਕਾ ਅਤੇ ਹੋਲੀ ਹਾਰਟ ਸਕੂਲ ਫਾਜ਼ਿਲਕਾ ਵੱਲੋਂ ਸਵਾਗਤੀ ਗੀਤ, ਦੇਸ਼ਭਗਤੀ ਨਾਲ ਸਬੰਧਤ ਡਾਂਸ ਤੇ ਕੋਰੋਗ੍ਰਾਫੀ, ਭਜਨ, ਦੇਸ਼ਭਗਤੀ, ਗਿਧਾ, ਭੰਗੜਾ ਆਦਿ ਗੀਤਕਾਰੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਪ੍ਰਸ਼ਨੋਤਰੀ ਮੁਕਾਬਲੇ ਵਿਚ ਜੇਤੂ ਵਿਦਿਆਰਥੀਆਂ ਨੁੰ ਸਨਮਾਨਿਆ ਵੀ ਗਿਆ।

ਇਸ ਮੌਕੇ ਵਿਭਾਗਾਂ ਵੱਲੋਂ ਵੱਖ-ਵੱਖ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ ਜਿਸ ਵਿਚ ਫਾਜ਼ਿਲਕਾ ਦੀ ਮਸ਼ਹੂਰ ਜੂਤੀ ਖਿਚ ਦਾ ਕੇਂਦਰ ਰਹੀ। ਇਸ ਤੋਂ ਇਲਾਵਾ ਸਪੈਸ਼ਲ ਬਚਿਆਂ ਵੱਲੋਂ ਤਿਆਰ ਕੀਤੀਆਂ ਗਈਆਂ ਵਸਤਾਂ ਜਿਸ ਵਿਚ ਦੀਵੇ, ਮੋਮਬਤੀ, ਸਜਾਵਟੀ ਵਸਤਾਂ ਜਿਸਨੇ ਇਹ ਸਾਫ ਕੀਤਾ ਕਿ ਕਲਾ ਹਰ ਕਿਸੇ ਅੰਦਰ ਹੁੰਦੀ ਹੈ ਬਸ ਲੋੜ ਹੈ ਪਛਾਨਣ ਦੀ। ਇਸ ਮੌਕੇ ਸ਼ਿਲਪਕਾਰਾਂ ਵੱਲੋਂ ਤਿਆਰ ਕੀਤੇ ਗੂੜ, ਸ਼ਹਿਦ, ਦੀਵੇ, ਬੈਗ, ਫੁਲਕਾਰੀ, ਬਚਿਆਂ ਦੇ ਖਿਡੋਣੇ ਆਦਿ ਹੋਰ ਉਮਰ ਦੇ ਵਰਗ ਦੇ ਲੋਕਾਂ ਲਈ ਜਿਥੇ ਖਰੀਦ ਕਰਨ ਨੂੰ ਸਮਾਨ ਹੈ ਉਥੇ ਵੱਖ-ਵੱਖ ਕਲਾਕ੍ਰਿਤੀਆਂ ਵੇਖਣ ਨੂੰ ਮਿਲਣਗੀਆਂ। ਉਨ੍ਹਾਂ ਜਿ਼ਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਹੈਂਡੀਕਰਾਫਟ ਮੇਲੇ ਵਿਚ ਹੁੰਮ-ਹੁੰਮਾ ਕੇ ਪਹੁੰਚਿਆ ਜਾਵੇ ਤੇ ਮੇਲੇ ਦਾ ਆਨੰਦ ਮਾਣਿਆ ਜਾਵੇ। ਇਹ ਮੇਲੇ ਹਰ ਰੋਜ਼ ਸਵੇਰੇ 11 ਵਜੇ ਤੋਂ ਰਾਤ 10 ਵਜੇ ਤੱਕ ਲਗਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੇਲੇ ਵਿਚ ਨਾਮੀ ਕਲਾਕਾਰਾਂ ਵੱਲੋਂ ਪਹੁੰਚ ਕੇ ਰੋਜਾਨਾ ਹਾਜਰੀਨ ਨੂੰ ਲੋਕ ਕਲਾਵਾਂ ਦੇ  ਰੰਗ ਵਿਚ ਰੰਗਿਆ ਜਾਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਅਰੋੜਾ ਨਾਲ ਮੌਜੂਦ ਸਨ।

LEAVE A REPLY

Please enter your comment!
Please enter your name here