ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ 3 ਮਹੀਨੇ ਦਾ ਮਾਸੂਮ ਬੱਚਾ ਹੋਇਆ ਚੋਰੀ, ਭਾਲ ਜਾਰੀ

ਲੁਧਿਆਣਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ 3 ਮਹੀਨੇ ਦਾ ਮਾਸੂਮ ਬੱਚਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸੋਨਮ ਅਤੇ ਉਸਦਾ ਪਤੀ ਤੇ ਬੱਚਾ ਸੀਵਾਨ ਤੋ ਲੁਧਿਆਣੇ ਆਏ ਸੀ। ਦੇਰ ਰਾਤ ਹੋਣ ਕਾਰਨ ਸੋਨਮ ਤੇ ਉਸਦਾ ਪਤੀ ਅਰਾਮ ਕਰਨ ਲਈ ਸਟੇਸ਼ਨ ਤੇ ਰੁਕੇ ਸੀ ਅਤੇ ਸੋਨਮ ਨੇ ਦੱਸਿਆ ਕਿ ਬੱਚਾ ਭੁੱਖ ਨਾਲ ਰੋ ਰਿਹਾ ਸੀ।

Advertisements

ਜਿਸ ਕਾਰਨ ਉਹ ਦੁੱਧ ਪਿਆਉਣ ਲਈ ਇੱਕ ਕੰਟੀਨ ਕੋਲ ਲੇਟ ਗਈ ਅਤੇ ਥਕਾਵਟ ਹੋਣ ਕਾਰਨ ਦੋਵੇ ਪਤੀ ਪਤਨੀ ਨੂੰ ਨੀਦ ਆ ਗਈ ਦੋਵੇ ਪਤੀ-ਪਤਨੀ ਸੌ ਗਏ। ਉਸਨੇ ਆਪਣੇ ਬੱਚੇ ਨੂੰ ਬੈਚ ਹੇਠਾਂ ਲਿਟਾਇਆ ਸੀ ਤੇ ਜਦੋ ਸਵੇਰੇ ਉੱਠ ਕੇ ਦੇਖਿਆ ਤਾਂ ਉਹਨਾਂ ਦਾ ਬੱਚਾ ਉੱਥੇ ਨਹੀ ਸੀ ਉਹਨਾਂ ਨੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਨਹੀ ਮਿਲੀਆਂ।ਪਰਿਵਾਰਿਕ ਮੈਬਰਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਦਾ ਬੱਚਾ ਕਿਸੇ ਅਣਪਛਾਤੇ ਵਿਅਕਤੀ ਨੇ ਚੁੱਕ ਲਿਆ ਹੈ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਤੇ ਪੁਲਿਸ ਵੀ ਬੱਚੇ ਦੀ ਭਾਲ ਕਰ ਰਹੀ ਹੈ।ਸਟੇਸ਼ਨਾਂ ਤੇ ਲੱਗੇ ਕੈਮਰਿਆਂ ਦੀ ਜਾਂਚ ਕੀਤੀ ਜਾਂ ਰਹੀ ਹੈ।

LEAVE A REPLY

Please enter your comment!
Please enter your name here