ਦਿੱਲੀ ਵਿੱਚ ਕੇਜਰੀਵਾਲ ਸਰਕਾਰ ਨੇ ਪਹਿਲੀ ਵਾਰ ਨਕਲੀ ਮੀਂਹ ਪੁਆਉਣ ਦੀ ਬਣਾਈ ਯੋਜਨਾ

ਦਿੱਲੀ (ਦ ਸਟੈਲਰ ਨਿਊਜ਼), ਪਲਕ। ਦਿੱਲੀ ਵਿੱਚ ਵੱਧ ਰਹੇ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਦਾ ਹੱਲ ਕਰਨ ਲਈ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਬੈਠਕ ਬੁਲਾਈ। ਬੈਠਕ ਤੋਂ ਬਾਅਦ ਗੋਪਾਲ ਰਾਏ ਨੇ ਐਲਾਨ ਕੀਤਾ ਕਿ ਦਿੱਲੀ ਵਿੱਚ 20-21 ਨਵੰਬਰ ਨੂੰ ਨਕਲੀ ਮੀਂਹ ਪੁਆਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇਕਰ 20-21 ਨਵੰਬਰ ਨੂੰ ਆਸਮਾਨ ਵਿੱਚ ਬੱਦਲ ਛਾਏ ਰਹੇ ਤੇ ਮਨਜ਼ੂਰੀ ਮਿਲ ਗਈ ਤਾਂ ਮੀਂਹ ਪਵਾਇਆ ਜਾਵੇਗਾ।

Advertisements

ਕੇਜਰੀਵਾਲ ਸਰਕਾਰ ਪਹਿਲੀ ਵਾਰ ਨਕਲੀ ਮੀਂਹ ਪੁਆਉਣ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਮੀਟਿੰਗ ਆਈਆਈਟੀ ਕਾਨਪੁਰ ਦੀ ਟੀਮ ਨਾਲ ਬੁਲਾਈ ਗਈ ਸੀ। ਇਸ ਵਿਚ ਆਈਆਈਟੀ ਕਾਨਪੁਰ ਨੇ ਦਿੱਲੀ ਸਰਕਾਰ ਨੂੰ ਪੂਰੀ ਯੋਜਨਾ ਸੌਂਪੀ ਹੈ। ਹੁਣ ਸ਼ੁੱਕਰਵਾਰ ਨੂੰ ਦਿੱਲੀ ਸਰਕਾਰ ਸੁਪਰੀਮ ਕੋਰਟ ਨੂੰ ਇਸ ਦੀ ਜਾਣਕਾਰੀ ਦੇਵੇਗਾ। ਸੁਪਰੀਮ ਕੋਰਟ ਤੋਂ ਦਿੱਲੀ ਸਰਕਾਰ ਨਕਲੀ ਮੀਂਹ ਪੁਆਉਣ ਵਿਚ ਕੇਂਦਰ ਸਰਕਾਰ ਦਾ ਸਹਿਯੋਗ ਦਿਵਾਉਣ ਦੀ ਅਪੀਲ ਕਰੇਗੀ। ਤਾਂਕਿ ਲੋਕਾਂ ਨੂੰ ਇਸ ਵੱਧ ਰਹੇ ਪ੍ਰਦੂਸ਼ਣ ਤੋਂ ਰਾਹਤ ਮਿਲ ਸਕੇ।

LEAVE A REPLY

Please enter your comment!
Please enter your name here