ਸਮੁੱਚੀ ਮਨੁੱਖਤਾ ਨੂੰ ਬਾਬਾ ਨਾਨਕ ਦੇ ”ਤੇਰਾ–ਤੇਰਾ” ਦੇ ਸਿਧਾਂਤ ‘ਤੇ ਪਹਿਰਾ ਦੇਣ ਦੀ ਲੋੜ: ਚੇਅਰਮੈਨ ਲਾਲਪੁਰਾ

ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ-ਧਰੂਵ ਨਾਰੰਗ: ਭਾਰਤ ਸਰਕਾਰ ਦੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ, ਭਾਜਪਾ ਦੇ ਕੇਂਦਰੀ ਚੋਣ ਕਮੇਟੀ ਤੇ ਕੇਂਦਰੀ ਸੰਸਦੀ ਬੋਰਡ ਦੇ ਮੈਂਬਰ ਤੇ ਉੱਘੇ ਸਿੱਖ ਵਿਦਵਾਨ ਸਰਦਾਰ ਇਕਬਾਲ ਸਿੰਘ ਲਾਲਪੁਰਾ ਨੇ ਬੇਹੱਦ ਨਿਵੇਕਲੇ ਢੰਗ ਨਾਲ ਦੀਵਾਲੀ ਅਤੇ ਬੰਦੀ ਛੋੜ ਦਿਵਸ ਮਨਾਇਆ। ਇਸ ਮੌਕੇ ਉਨ੍ਹਾਂ ਅਤੇ ਉਨ੍ਹਾਂ ਦੇ ਫਰਜ਼ੰਦ ਸਰਦਾਰ ਅਜੈਵੀਰ ਸਿੰਘ ਲਾਲਪੁਰਾ ਨੇ ਕਮਿਸ਼ਨ ਦਫ਼ਤਰ ਦੇ ਇੱਕ ਦਿਵਿਆਂਗ ਕਰਮਚਾਰੀ ਨੂੰ ਵਹੀਲ ਚੇਅਰ ਭੇਂਟ ਕੀਤੀ। ਉਨ੍ਹਾਂ ਕਿਹਾ ਕਿ ਪਹਿਲੇ ਪਾਤਿਸ਼ਾਹ ਵਲੋਂ ਦਿੱਤਾ ”ਤੇਰਾ-ਤੇਰਾ” ਦਾ ਸਿਧਾਂਤ ਅਜੋਕੇ ਸਮੇਂ ਵਿੱਚ ਇਨਸਾਨੀਅਤ ਅਤੇ ਮਨੁੱਖੀ ਕਦਰਾਂ ਕੀਮਤਾਂ ਦੀ ਪਹਿਰੇਦਾਰੀ ਕਰ ਰਿਹਾ ਹੈ ਤੇ ਮੈਂ ਅਤੇ ਮੇਰਚਾ ਸਮੁੱਚਾ ਪਰਿਵਾਰ ਬਹੁਤ ਖੁਸ਼ਕਿਸਮਤ ਹੈ ਕਿ ਗੁਰੂ ਨਾਨਕ ਪਾਤਿਸ਼ਾਹ ਨੇ ਸਾਨੂੰ ਇਸ ਸਿਧਾਂਤ ‘ਤੇ ਪਹਿਰਾ ਦੇਣ ਦੇ ਸਮਰੱਥ ਬਣਾਇਆ ਹੈ।

Advertisements

ਉਨ੍ਹਾਂ ਦੱਸਿਆ ਕਿ ਸਰਦਾਰ ਅਜੈਵੀਰ ਸਿੰਘ ਲਾਲਪੁਰਾ ਦੀ ਸੰਸਥਾ ਇਨਸਾਨੀਅਤ ਪਹਿਲਾਂ ਵਲੋਂ ਪੰਜਾਬ ‘ਚ ਵੱਡੇ ਪੱਧਰ ‘ਤੇ ਸਮਾਜ ਸੇਵੀਂ ਕਾਰਜ ਅਰੰਭੇ ਹੋਏ ਹਨ, ਜਿਸ ‘ਚ ਸਭ ਤੋਂ ਮੁੱਖ ਉਪਰਾਲੇ ‘ਚ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਨੂੰ ਖਤਮ ਕਰਨ ਦੇ ਮਕਸਦ ਨਾਲ ਵਿਸ਼ਾਲ ਕੈਂਸਰ ਜਾਂਚ ਕੈਂਪ ਲਗਾਏ ਜਾ ਰਹੇ ਹਨ ਜਦੋਂ ਮੈਡੀਕਲ ਅਤੇ ਅੱਖਾਂ ਦੇ ਜਾਂਚ ਕੈਂਪਾਂ ਵਿਚ ਲੋਕਾਂ ਦੀ ਮੁਫ਼ਤ ਜਾਂਚ, ਮੁਫ਼ਤ ਦਵਾਈਆਂ ਦੇ ਨਾਲ ਨਾਲ ਲੋੜਵੰਦਾਂ ਨੂੰ ਐਨਕਾਂ ਵੀ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਵਿਸ਼ੇਸ਼ ਸ਼ਗਨ ਸਕੀਮ, ਖੇਡ ਕਿੱਟਾਂ ਦੀ ਵੰਡ ਆਦਿ ਦੇ ਨਾਲ–ਨਾਲ ਸਭ ਤੋਂ ਨੇਕ ਉਪਰਾਲੇ ਤਹਿਤ ਵਿਦੇਸ਼ਾਂ ‘ਚ ਫਸੇ ਨੌਜਵਾਨਾਂ ਅਤੇ ਅਕਾਲ ਚਲਾਣੇ ਕਰ ਚੁੱਕੇ ਲੋਕਾਂ ਦੀਆਂ ਪਵਿੱਤਰ ਦੇਹਾਂ ਨੂੰ ਵੀ ਭਾਰਤ ਲਿਆਉਣ ਦਾ ਉਪਰਾਲਾ ਕੀਤਾ ਗਿਆ ਸੀ ਤੇ ਲੋੜ ਪੈਣ ‘ਤੇ ਸੰਸਥਾ ਆਪਣੇ ਲੋਕਾਂ ਨਾਲ ਖੜੂਗੀ। ਇਸ ਮੌਕੇ ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਂ ਐਸੇ ਪਰਿਵਾਰ ਦਾ ਫਰਜ਼ੰਦ ਹਾਂ ਜੋ ਮੁੱਢ ਤੋਂ ਹੀ ਬਾਬਾ ਨਾਨਕ ਦੇ ਸਿਧਾਂਤ ‘ਤੇਰਾ-ਤੇਰਾ’ ‘ਤੇ ਪਹਿਰਾ ਦਿੰਦਾ ਆ ਰਿਹਾ ਹੈ ਤੇ ਸਮਾਜ ਸੇਵਾ ਵਿਚ ਮੁੱਢ ਤੋਂ ਹੀ ਵੱਧ ਚੜ੍ਹ ਕਿ ਕਾਰਜਸ਼ੀਲ ਰਹਿੰਦਾ ਹੈ। ਉਨ੍ਹਾਂ ਸਮੁੱਚੀ ਮਾਨਵਤਾ ਦੇ ਭਲੇ ਦੀ ਅਰਦਾਸ ਕੀਤੀ ਅਤੇ ਸਭ ਦਾ ਮੂੰਹ ਮਿੱਠਾ ਕਰਕੇ ਬੰਦੀ ਛੋੜ ਦਿਵਸ ਅਤੇ ਦੀਵਾਲੀ ਮਨਾਈ।

LEAVE A REPLY

Please enter your comment!
Please enter your name here