ਪਠਾਨਕੋਟ (ਦ ਸਟੈਲਰ ਨਿਊਜ਼)। ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਚੰਡੀਗੜ੍ਹ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਟ੍ਰਾਂਸਪੋਰਟ ਮੰਤਰੀ ਪੰਜਾਬ ਵਲੋਂ ਪ੍ਰਾਪਤ ਹੋਏ ਅਦੇਸ਼ਾਂ ਅਨੁਸਾਰ ਪੰਜਾਬ ਰਾਜ ਵਿੱਚ “ਸੜਕ ਸੁਰੱਖਿਆ ਜੀਵਨ ਰੱਖਿਆ” ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਤਹਿਤ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਪਠਾਨਕੋਟ, ਜਿਲ੍ਹਾ ਸਿੱਖਿਆ ਵਿਭਾਗ ਪਠਾਨਕੋਟ, ਟ੍ਰੈਫਿਕ ਪੁਲਿਸ ਪਠਾਨਕੋਟ ਵਲੋਂ ਸੰਯੁਕਤ ਰੂਪ ਵਿੱਚ ਸੇਫ ਸਕੂਲ ਵਾਹਨ ਪਾਲਿਸੀ ਦੇ ਅਧੀਨ ਵੱਖ-ਵੱਖ ਸਕੂਲਾਂ ਜਿਵੇ ਕਿ ਡੀ.ਪੀ.ਐੱਸ. ਬਧਾਨੀ ਸਕੂਲ, ਸਾਵਣ ਸਕੂਲ ਹਰਿਆਲ, ਇੰਡੀਅਨ ਹੈਰੀਟੇਜ਼ ਸਕੂਲ, ਬੀ.ਐੱਲ.ਡੀ. ਸਕੂਲ ਬੂੰਗਲ, ਸੰਦੀਪਨੀ ਸਕੂਲ, ਕੇ.ਐੱਲ.ਐਮ.ਸਕੂਲ, ਐਸ.ਆਰ.ਕੇ.ਪੀ.ਸਕੂਲ, ਬੂੰਗਲ ਆਦਿ ਦੇ ਵਾਹਨਾਂ ਦੀ ਮਾਪਦੰਡ ਦੀ ਚੈੱਕਿੰਗ ਕੀਤੀ ਗਈ ਅਤੇ ਸਕੂਲਾਂ ਦੇ ਪਿ੍ਰੰਸੀਪਲ ਅਤੇ ਡਰਾਈਵਰਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਹਦਾਇਤਾਂ ਨੂੰ ਸਖਤੀ ਨਾਲ ਪਾਲਣਾ ਕਰਨ ਲਈ ਜਾਣਕਾਰੀ ਦਿੱਤੀ ਗਈ
ਵਿਭਾਗ ਨੇ ਵੱਖ-ਵੱਖ ਸਕੂਲਾਂ ਦੇ ਵਾਹਨਾਂ ਦੀ ਮਾਪਦੰਡ ਦੀ ਕੀਤੀ ਚੈੱਕਿੰਗ
Advertisements