ਮੁੰਬਈ (ਦ ਸਟੈਲਰ ਨਿਊਜ਼), ਪਲਕ। ਸਹਾਰਾ ਗਰੁੱਪ ਦੇ ਚੇਅਰਮੈਨ ਸੁਬਰਤ ਰਾਏ ਸਹਾਰਾ ਦਾ ਅੱਜ ਮੁੰਬਈ ਵਿੱਚ ਦੇਹਾਂਤ ਹੋ ਗਿਆ ਹੈ। ਸਹਾਰਾ ਮੁਖੀ ਨੇ 75 ਸਾਲਾਂ ਦੀ ਉਮਰ ਵਿੱਚ ਆਖਰੀ ਸਾਹ ਲਏ। ਉਹ ਇੰਡਸਟਰੀ ਦੇ ਨਾਲ-ਨਾਲ ਬੀ-ਟਾਊਨ ਵਿੱਚ ਵੀ ਕਾਫੀ ਮਸ਼ਹੂਰ ਸਨ। ਉਨ੍ਹਾਂ ਦੇ ਦੇਹਾਂਤ ਦੀ ਖਬਰ ਸੁਣ ਕੇ ਸਾਰੀ ਇੰਡਸਟਰੀ ਨੂੰ ਡੂੰਘਾ ਸਦਮਾ ਲੱਗਾ ਹੈ। ਦੱਸ ਦਈਏ ਕਿ ਕੁੱਝ ਮਹੀਨੇ ਪਹਿਲਾਂ ਐਲਾਨ ਕੀਤਾ ਗਿਆ ਸੀ ਕਿ ਸੁਬਰਤ ਰਾਏ ਦੀ ਜ਼ਿੰਦਗੀ ਨੂੰ ਫਿਲਮ ‘ਸਹਿਰਾਸ਼੍ਰੀ’ ਦੇ ਰੂਪ ਵਿੱਚ ਪਰਦੇ ਤੇ ਲਿਆਂਦਾ ਜਾਵੇਗਾ।
ਸਹਾਰਾ ਗਰੁੱਪ ਦੇ ਚੇਅਰਮੈਨ ਸੁਬਰਤ ਰਾਏ ਦਾ ਹੋਇਆ ਦੇਹਾਂਤ
Advertisements