Wednesday, October 21, 2026
Home Chandigarh ਕੁੱਤਿਆਂ ਦੇ ਸ਼ੌਕੀਨ ਲੋਕਾਂ ਨੂੰ ਮਨਣੇ ਪੈਣਗੇ ਸਖ਼ਤ ਨਿਯਮ, ਹਾਈਕੋਰਟ ਨੇ ਦਿੱਤੇ...

ਕੁੱਤਿਆਂ ਦੇ ਸ਼ੌਕੀਨ ਲੋਕਾਂ ਨੂੰ ਮਨਣੇ ਪੈਣਗੇ ਸਖ਼ਤ ਨਿਯਮ, ਹਾਈਕੋਰਟ ਨੇ ਦਿੱਤੇ ਆਦੇਸ਼

ਚੰਡੀਗੜ੍ਹ (ਦ ਸਟੈਲਰ ਨਿਊਜ਼), ਪਲਕ। ਜੇਕਰ ਤੁਸੀਂ ਵੀ ਕੁੱਤੇ ਰੱਖਣ ਦੇ ਸ਼ੌਕੀਨ ਹੋ ਤਾਂ ਹੋ ਜਾਓ ਸਾਵਧਾਨ! ਹਾਈਕੋਰਟ ਨੇ ਕੁੱਤਿਆਂ ਨੂੰ ਲੈ ਕੇ ਇੱਕ ਨਵਾਂ ਫਰਮਾਨ ਜਾਰੀ ਕੀਤਾ ਹੈ। ਜੇਕਰ ਪਾਲਤੂ ਕੁੱਤਾ ਕਿਸੇ ਨੂੰ ਕੱਟਦਾ ਹੈ ਤਾਂ ਮਾਲਕ ਨੂੰ ਉਸਦਾ ਜ਼ੁਰਮਾਨਾ ਭੁਗਤਨਾ ਪਵੇਗਾ। ਜੇਕਰ ਕੁੱਤੇ ਦੇ ਦੰਦੀ ਦਾ ਨਿਸ਼ਾਨ ਪੈਂਦਾ ਹੈ ਤਾਂ ਮਾਲਕ ਨੂੰ 10 ਹਜ਼ਾਰ ਰੁਪਏ ਜ਼ੁਰਮਾਨਾ ਦੇਣਾ ਪਵੇਗਾ।

Advertisements

ਜੇ ਦੰਦੀ ਵੱਡਣ ਨਾਲ ਮਾਸ ਉੱਤਰ ਗਿਆ ਤਾਂ 20 ਹਜ਼ਾਰ ਜ਼ੁਰਮਾਨਾ ਭੁਗਤਨਾ ਪਵੇਗਾ ਅਤੇ ਇਲਾਜ ਦੀ ਸਾਰੀ ਜ਼ਿੰਮੇਵਾਰੀ ਮਾਲਕ ਦੀ ਹੋਵੇਗੀ। ਇਸ ਦੇ ਨਾਲ ਹੀ ਕੁੱਤਿਆਂ ਦੇ ਮਾਲਕਾਂ ਨੂੰ ਕਈ ਨਿਯਮਾਂ ਦੀ ਪਾਲਣਾ ਵੀ ਕਰਨੀ ਪਵੇਗੀ। ਇਨ੍ਹਾਂ ਨਿਯਮਾਂ ਵਿੱਚ ਕੁੱਤਿਆਂ ਦੀ ਰਜਿਸਟ੍ਰੇਸ਼ਨ ਅਤੇ ਕੁੱਤੇ ਦੇ ਕੱਟਣ ਤੇ ਕੀਤੀ ਜਾਣ ਵਾਲੀ ਕਾਰਵਾਈ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਕੁੱਤਿਆਂ ਦੇ ਮਾਲਕਾਂ ਨੂੰ ਕੁੱਤਿਆਂ ਦਾ ਟੀਕਾਕਰਨ ਕਰਵਾਉਣ ਲਈ ਕਿਹਾ ਗਿਆ ਹੈ, ਨਹੀਂ ਤਾਂ ਦੋ ਹਜ਼ਾਰ ਰੁਪਏ ਜ਼ੁਰਮਾਨਾ ਭਰਨਾ ਪਵੇਗਾ।

LEAVE A REPLY

Please enter your comment!
Please enter your name here