ਪੁਲਿਸ ਨੇ ਜਤਿੰਦਰ ਉਰਫ਼ ਭੋਲੂ ਵਾਸੀ ਭਗਤ ਨਗਰ ਨੂੰ 250 ਗ੍ਰਾਮ ਅਫੀਮ ਸਮੇਤ ਕੀਤਾ ਕਾਬੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਪਲਕ। ਆਈਪੀਐਸ ਸਰਤਾਜ ਸਿੰਘ ਚਾਹਲ ਅਤੇ ਡੀਐਸਪੀ ਪਲਵਿੰਦਰ ਸਿੰਘ ਸਿਟੀ ਥਾਣਾ ਹੁਸ਼ਿਆਰਪੁਰ ਦੇ ਦਿਸ਼ਾ-ਨਿਰਦੇਸ਼ਾਂ ਤੇ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਵਿੱਢੀ ਮੁਹਿੰਮ ਚਲਾਈ ਗਈ। ਇਸ ਸਬੰਧੀ ਐਸਐਚਓ ਕਰਨੈਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏਐਸਆਈ ਸੁਖਦੇਵ ਸਿੰਘ ਚੌਕੀਂ ਇੰਚਾਰਜ ਪੁਰਹੀਰਾਂ ਆਪਣੀ ਟੀਮ ਸਮੇਤ ਗਸ਼ਤ ਦੌਰਾਨ ਸਬਜ਼ੀ ਮੰਡੀ ਰਹੀਮਪੁਰ ਗੇਟ ਕੋਲ ਗਏ।

Advertisements

ਜਿੱਥੇ ਕਿ ਇੱਕ ਐਕਟਿਵਾ ਰੰਗ ਚਿੱਟਾ ਨੰਬਰ ਪੀਬੀ 07-ਬੀਟੀ-0325 ਤੇ ਸਵਾਰ ਜਤਿੰਦਰ ਕੁਮਾਰ ਉਰਫ਼ ਭੋਲੂ ਪੁੱਤਰ ਰਾਜ ਕੁਮਾਰ ਵਾਸੀ ਵਾਰਡ ਨੰਬਰ 28 ਵਾਸੀ ਭਗਤ ਨਗਰ, ਹੁਸ਼ਿਆਰਪੁਰ ਨੂੰ ਸ਼ੱਕ ਦੀ ਬਿਨਾਹ ਤੇ ਰੋਕਿਆ ਗਿਆ। ਜਿਸਦੀ ਤਲਾਸ਼ੀ ਲੈਣ ਉਪਰੰਤ ਉਸ ਪਾਸੋਂ 250 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਆਰੋਪੀ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਗਿਆ ਹੈ ਅਤੇ ਆਰੋਪੀ ਦਾ ਰਿਮਾਂਡ ਹਾਸਿਲ ਕਰ ਹੋਰ ਪੁੱਛਗਿੱਛ ਕੀਤੀ ਜਾਵੇਗੀ।

LEAVE A REPLY

Please enter your comment!
Please enter your name here