ਮੋਗਾ ਵਿੱਚ ਪੁਲਿਸ ਨੇ ਫਾਇਰਿੰਗ ਕਰਨ ਵਾਲੇ 4 ਦੋਸ਼ੀ ਕੀਤੇ ਗਿ੍ਰਫਤਾਰ

ਮੋਗਾ (ਦ ਸਟੈਲਰ ਨਿਊਜ਼), ਨਰੇਸ਼ ਕੌੜਾ। ਜਗਦੀਸ਼ ਕੁਮਾਰ ਪੁੱਤਰ ਲਹੌਰੀ ਰਾਮ ਵਾਸੀ ਮੁਹੱਲਾ ਅੰਗਦਪੁਰਾ ਮੋਗਾ ਨੇ ਆਪਣਾ ਬਿਆਨ ਲਿਖਵਾਇਆ ਕਿ ਮਿਤੀ 14.11.23 ਨੁੰ ਵਕਤ ਕ੍ਰੀਬ 7.30 ਫੰ ਤੇ ਮੁਦੱਈ ਦਾ ਲੜਕਾ ਵਿਕਾਸ ਜਿੰਦਲ ਤੇ ਉਸਦਾ ਭਤੀਜਾ ਸਾਹਿਲ ਜਿੰਦਲ ਉਰਫ ਲੰਡੀ ਆਪਣੀ ਗੱਡੀ ਵਿੱਚ ਸਵਾਰ ਹੋ ਕੇ ਬਜਾਰ ਜਾ ਰਹੇ ਸੀ ਤੇ ਮੁਦੱੱਈ ਵੀ ਆਪਣੇ ਭਤੀਜੇ ਗਗਨਦੀਪ ਜਿੰਦਲ ਪੁੱਤਰ ਸਤਪਾਲ ਜਿੰਦਲ ਨਾਲ ਸਕੂਟਰੀ ਪਰ ਉਨ੍ਹਾਂ ਦੇ ਪਿੱਛੇ-ਪਿੱਛੇ ਸੀ। ਜਦ ਮੁਦੱੲੱੀ ਹੁਰੀ ਆਰਾ ਰੋਡ ਪੱਠਿਆਂ ਵਾਲੀ ਮੰਡੀ ਪਾਸ ਪਹੁੰਚੇ ਤਾਂ ਵੀਰ ਸਿੰਘ, ਹੀਰੋ ਢਿੱਲੋਂ (ਸਮੇਤ ਨਜਾਇਜ ਅਸਲਾ), ਮਨੀ ਉਰਫ ਮੱਛਰ, ਟਿੱਡੀ, ਲੱਕੀ ਅਤੇ 5/7 ਅਣਪਛਾਤੇ ਵਿਅਕਤੀ ਨੇ ਮੁਦੱੲੱੀ ਹੁਰਾਂ ਨੂੰ ਰੋਕ ਕੇ ਧਮਕਾਉਣ ਲੱਗੇ ਤੇ ਵੀਰ ਸਿੰਘ ਨੇ ਆਪਣੇ ਹੀਰੋ ਢਿੱਲੋਂ ਪਾਸੋਂ ਅਸਲਾ ਫੜਕੇ ਵਿਕਾਸ ਜਿੰਦਲ ਪਰ ਮਾਰ ਦੇਣ ਦੀ ਨੀਯਤ ਨਾਲ ਫਾਇਰ ਕੀਤਾ ਜੋ ਉਸਦੀ ਸੱਜੀ ਵੱਖੀ ਵਿੱਚ ਲੱਗਾ।

Advertisements

ਵੀਰ ਸਿੰਘ ਨੇ ਹੋਰ ਵੀ ਫਾਇਰ ਕੀਤੇ। ਦੋਸ਼ੀਆ ਇਹ ਕਹਿ ਕੇ ਮੌਕੇ ਤੋਂ ਹਥਿਆਰਾ ਸਮੇਤ ਭੱਜ ਗਏ ਕਿ ਅਸੀਂ ਆਪਣਾ ਬਦਲਾ ਲਿਆ ਹੈ ਤੁਸੀਂ ਜੋ ਕਰਨਾ ਹੈ, ਕਰ ਲਓ। ਵਿਕਾਸ ਜਿੰਦਲ ਨੂੰ, ਉਸ ਦੀ ਹਾਲਤ ਗੰਭੀਰ ਹੋਣ ਕਰਕੇ ਧੰਛ ਲੁਧਿਆਣਾ ਵਿਖੇ ਦਾਖਲ ਕਰਾਉਣ ਲਈ ਲਿਜਾ ਰਹੇ ਸਨ ਤਾਂ ਰਸਤੇ ਵਿੱਚ ਉਸ ਦੀ ਮੌਤ ਹੋ ਗਈ।ਜਿਸਤੇ ਉਕਤਾਨ ਦੋਸ਼ੀਆਂ ਖਿਲ਼ਾਫ ਮੁਕੱਦਮਾ ਨੰਬਰ 233 ਮਿਤੀ 15.11.2023 ਅ/ਧ 302,149 ਭ.ਦ 25 ਅਸਲਾ ਐਕਟ ਥਾਣਾ ਸਿਟੀ ਸਾਊਥ ਮੋਗਾ ਰਜਿਸਟਰ ਕੀਤਾ ਗਿਆ।

ਉਕਤ ਮੁਕੱਦਮਾ ਵਿੱਚ ਦੋਸ਼ੀਆ ਦੀ ਭਾਲ ਲਈ ਜੇ.ਇਲਚੇਲੀਅਨ ਸੀਨੀਅਰ ਕਪਤਾਨ ਪੁਲਿਸ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕਪਤਾਨ ਪੁਲਿਸ (ਇੰਨਵੈਸ਼ਟੀਗੇਸ਼ਨ) ਮੋਗਾ ਦੀ ਨਿਗਰਾਨੀ ਹੇਠ ਇੰਸ: ਇਕਬਾਲ ਹੁਸੈਨ ਮੁੱਖ ਅਫਸਰ ਥਾਣਾ ਸਿਟੀ ਸਾਊਥ ਮੋਗਾ ਵੱਲੋ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਟੀਮਾ ਬਣਾ ਕੇ ਦੋਸ਼ੀ 1) ਮਨੀ ਉਰਫ ਮੱਛਰ ਪੁੱਤਰ ਰਾਜੂ ਸਿੰਘ ਵਾਸੀ ਬੁੱਕਣ ਵਾਲਾ ਰੋਡ ਮੋਗਾ, 2) ਮਨਜੋਤ ਸਿੰਘ ਉਰਫ ਟਿੱਡੀ ਪੁੱਤਰ ਵਿੱਕੀ ਪੁੱਤਰ ਆਸਾ ਸਿੰਘ ਵਾਸੀ ਪੁਲੀ ਵਾਲਾ ਮੁਹੱਲਾ ਮੋਗਾ, 3) ਰਾਹੁਲਪ੍ਰੀਤ ਸਿੰਘ ਉਰਫ ਲੱਕੀ ਪੁੱਤਰ ਅਮਨਪ੍ਰੀਤ ਸਿੰਘ ਵਾਸੀ ਵੈਦ ਸੱਤਪਾਲ ਦੀ ਬੈਕਸਾਈਡ ਪੁਲੀ ਵਾਲਾ ਮੁਹੱਲਾ, ਮੋਗਾ 4) ਸਤਵਿੰਦਰ ਸਿੰਘ ਉਰਫ ਹੀਰੋ ਢਿੱਲੋਂ ਪੁੱਤਰ ਸੂਰਜ ਸਿੰਘ ਵਾਸੀ ਮੁਹੱਲਾ ਲਹੌਰੀਆਂ, ਮੋਗਾ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਦੋਸ਼ੀ ਵੀਰ ਸਿੰਘ ਉਰਫ ਮਿੱਠੂ ਪੁੱਤਰ ਜਸਵੰਤ ਸਿੰਘ ਵਾਸੀ ਨੇੜੇ ਚੁੰਗੀ ਨੰਬਰ 3 ਮੋਗਾ ਦੀ ਗ੍ਰਿਫਤਾਰੀ ਬਾਕੀ ਹੈ, ਜੋ ਪਟ ਵਿੱਚ ਗੋਲੀ ਲੱਗਣ ਕਾਰਨ ਗੂਰੁ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਜੇਰ ਇਲਾਜ ਹੈ। ਇਸ ਦੇ ਪਟ ਵਿੱਚ ਗੋਲੀ ਲੱਗਣ ਸਬੰਧੀ ਤਫਤੀਸ਼ ਕੀਤੀ ਜਾ ਰਹੀ ਹੈ।ਮੁਕੱਦਮਾ ਦੀ ਤਫਤੀਸ਼ ਜਾਰੀ ਹੈ। ਜਿਨ੍ਹਾ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇ ਤੇ ਹੋਰ ਪੁੱਛ ਗਿੱਛ ਕੀਤੀ ਜਾਵੇਗੀ।

LEAVE A REPLY

Please enter your comment!
Please enter your name here