ਦਿੱਲੀ ‘ਚ 19 ਨਵੰਬਰ ਨੂੰ ਸ਼ਰਾਬ ਦੀਆਂ ਦੁਕਾਨਾਂ ਰਹਿਣਗੀਆਂ ਬੰਦ

ਦਿੱਲੀ (ਦ ਸਟੈਲਰ ਨਿਊਜ਼), ਪਲਕ। ਦਿੱਲੀ ਵਿੱਚ ਕਾਂਗਰਸ ਨੇ ਛਠ ਪੂਜਾ ਵਾਲੇ ਦਿਨ ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖਣ ਦੀ ਮੰਗ ਕੀਤੀ ਸੀ। ਜਿਸ ਨੂੰ ਦਿੱਲੀ ਸਰਕਾਰ ਨੇ ਮੰਜੂਰੀ ਦੇ ਦਿੱਤੀ ਹੈ। ਇਸ ਸਬੰਧੀ ਆਬਕਾਰੀ ਵਿਭਾਗ ਨੇ ਐਲਾਨ ਕੀਤਾ ਹੈ ਕਿ 19 ਨਵੰਬਰ ਯਾਨੀ ਛਠ ਪੂਜਾ ਵਾਲੇ ਦਿਨ ਦਿੱਲੀ ਵਿਚ ਡਰਾਈ ਡੇਅ ਰਹੇਗਾ। ਦਿੱਲੀ ਆਬਕਾਰੀ ਕਮਿਸ਼ਨਰ ਵਲੋਂ ਜਾਰੀ ਨੋਟਿਸ ਵਿਚ ਕਿਹਾ ਗਿਆ ਹੈ ਕਿ ਦਿੱਲੀ ਸ਼ਰਾਬ ਨੀਤੀ 2010 ਦੀ ਧਾਰਾ 52 ਤਹਿਤ ਰਾਜਧਾਨੀ ਵਿਚ ਡਰਾਈ ਡੇਅ ਐਲਾਨਿਆ ਗਿਆ ਹੈ। ਸਾਰੇ ਲਾਇਸੰਸ ਧਾਰਕਾਂ ਨੂੰ ਇਹ ਨੋਟਿਸ ਸਵੀਕਾਰ ਕਰਨਾ ਹੋਵੇਗਾ।

Advertisements

LEAVE A REPLY

Please enter your comment!
Please enter your name here