ਸੁਖਬੀਰ ਬਾਦਲ ਨੇ ਬਾਲਾਸਰ ਫਾਰਸ ਹਾਊਸ ਬਿਆਨ ਤੇ ਸੀਐੱਮ ਨੂੰ ਭੇਜਿਆ ਲੀਗਲ ਨੋਟਿਸ

ਚੰਡੀਗੜ੍ਹ (ਦ ਸਟੈਲਰ ਨਿਊਜ਼), ਪਲਕ। ਸੁਖਬੀਰ ਸਿੰਘ ਬਾਦਲ ਨੇ ਬਾਲਾਸਰ ਫਾਰਸ ਹਾਊਸ ਬਿਆਨ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੀਗਲ ਨੋਟਿਸ ਭੇਜਿਆ ਹੈ। ਨੋਟਿਸ ਵਿੱਚ ਸੁਖਬੀਰ ਸਿੰਘ ਬਾਦਲ ਨੇ 5 ਦਿਨਾਂ ਅੰਦਰ ਮੁਆਫ਼ੀ ਮੰਗਣ ਲਈ ਕਿਹਾ ਹੈ। ਜੇਕਰ ਸੀਐੱਮ ਮੁਆਫ਼ੀ ਨਹੀਂ ਮੰਗਦੇ ਤਾਂ ਉਨ੍ਹਾਂ ਖਿਲਾਫ਼ ਕੇਸ ਦਰਜ਼ ਕੀਤਾ ਜਾਵੇਗਾ।

Advertisements

ਸੁਖਬੀਰ ਬਾਦਲ ਨੇ ਆਰੋਪ ਲਗਾਇਆ ਕਿ ਮੁੱਖ ਮੰਤਰੀ ਨੇ ਪਹਿਲੀ ਨਵੰਬਰ ਨੂੰ ਖੇਤੀਬਾੜੀ ਯੂਨੀਵਰਸਿਟੀ  ਲੁਧਿਆਣਾ ਵਿੱਖੇ ਖੁਲ਼੍ਹੀ ਬਹਿਸ ਦੌਰਾਨ ਹਰਿਆਣਾ ਸਥਿਤ ਬਾਲਾਸਰ ਫਾਰਮ ਨੂੰ ਪਾਣੀ ਦੇਣ ਲਈ ਐਸਵਾਈਐਲ ਨਹਿਰ ਕੱਢਣ ਦਾ ਬਾਦਲ ਪਰਿਵਾਰ ਉੱਤੇ ਆਰੋਪ ਲਗਾਇਆ ਸੀ। ਸੁਖਬੀਰ ਬਾਦਲ ਨੇ ਆਖਿਆ ਹੈ ਕਿ ਇਹ ਆਰੋਪ ਝੂਠ ਹੈ। ਸੁਖਬੀਰ ਬਾਦਲ ਨੇ ਨੋਟਸ ਰਾਹੀਂ ਮੁੱਖ ਮੰਤਰੀ ਉਤੇ ਘਟੀਆ ਪੱਧਰ ਦੀ ਰਾਜਨੀਤੀ ਕਰਨ ਦਾ ਵੀ ਆਰੋਪ ਲਗਾਇਆ ਹੈ।

LEAVE A REPLY

Please enter your comment!
Please enter your name here