ਬੱਚਾ ਚੋਰੀ ਕਰ ਰਹੇ ਅਣਪਛਾਤੇ ਵਿਅਕਤੀ ਨੂੰ ਲੋਕਾਂ ਨੇ ਫੜ ਕੀਤੀ ਕੁੱਟਮਾਰ

ਜਲੰਧਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਜਲੰਧਰ ਦੇ ਦੋਆਬਾ ਚੌਕ ਨੇੜੇ ਬੱਚਾ ਚੋਰੀ ਕਰਨ ਦੇ ਦੋਸ਼ ‘ਚ ਇਕ ਵਿਅਕਤੀ ਨੂੰ ਫੜ ਕੇ ਉਸਦੀ ਕੁੱਟਮਾਰ ਕੀਤੀ। ਬੱਚੇ ਦੀ ਮਾਂ ਅਨੀਤਾ ਨੇ ਦੱਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਜਲੰਧਰ ‘ਚ ਰਹਿ ਰਹੀ ਹੈ, ਅਤੇ ਉਸਦਾ ਬੱਚਾ ਰੋਜ਼ ਦੀ ਤਰ੍ਹਾਂ ਘਰ ਦੇ ਬਾਹਰ ਖੇਡ ਰਿਹਾ ਸੀ।

Advertisements

ਉਸਨੇ ਇੱਕ ਅਣਪਛਾਤੇ ਵਿਅਕਤੀ ਨੂੰ ਬੱਚਾ ਚੁੱਕਦੇ ਦੇਖਿਆ ਤਾਂ ਉਸਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਨੇ ਉਸਨੂੰ ਫੜ ਲਿਆ ਅਤੇ ਉਸਦੀ ਕੁੱਟਮਾਰ ਕੀਤੀ। ਦੋਸ਼ੀ ਨੇ ਦੱਸਿਆ ਕਿ ਉਹ ਸਾਈਕਲ ਚੋਰੀ ਕਰਨ ਆਇਆ ਸੀ ਸਾਈਕਲ ਚੋਰੀ ਕਰਦੇ ਸਮੇਂ ਬੱਚਾ ਚੀਕਣ ਲੱਗਾ ਅਤੇ ਉਹ ਬੱਚੇ ਨੂੰ ਚੁੱਪ ਕਰਵਾ ਰਿਹਾ ਸੀ ਨਾ ਕਿ ਬੱਚਾ ਚੋਰੀ ਕਰ ਰਿਹਾ ਸੀ। ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here