ਸ਼ਹਿਰ ਹੁਸ਼ਿਆਰਪੁਰ ਵਿੱਚ ਵੱਡੀ ਪੱਧਰ ਤੇ ਵਿਕ ਰਿਹਾ ਐਕਸਪਾਈਡੇਟ ਪਾਣੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਵਿੱਚ ਪਿਛਲੇ ਦੋ ਦਹਕਿਆ ਤੋ ਪੀਣ ਵਾਲੇ ਪਾਣੀ ਦੀ ਵੱਡੀ ਪੱਧਰ ਤੇ ਜੰਗ ਲੜੀ ਜਾ ਰਹੀ ਤੇ ਬਹੁਤ ਸਾਰੇ ਬੁੱਧੀ ਜੀਵੀ ਇਸ ਚਿੰਤਤ ਵੀ ਹਨ ਪਰ ਦਿਨੋ ਦਿਨ ਪੀਣ ਵਾਲੇ ਪਾਣੀ ਦੀ ਸਮੱਸਿਆ ਵੱਡੀ ਹੁੰਦੀ ਜਾ ਰਹੀ ਕਿਉਕਿ ਧਰਤੀ ਦਾ ਪਾਣੀ ਨੀਵਾ ਤੇ ਦੁਸ਼ਤ ਹੁੰਦਾ ਜਾ ਰਿਹਾ ਹੈ। ਇਸ ਜਦੇ ਚਲਦਿਆ ਮਿਲਵਟ ਖੋਰਾ ਵੱਲੋ ਵੀ ਪੰਜਾਬ ਵਿੱਚ ਵੱਡੀ ਪੱਧਰ ਤੇ ਘਟੀਆ ਪਾਣੀ ਵੇਚ ਕਿ ਵੱਡਾ ਮੁਨਾਫਾ ਕਮਾਇਆ ਜਾ ਰਿਹਾ ਹੈ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤੀ ਜਾ ਰਿਹਾ ਹੈ। ਜਿਸਦੀ ਜਿੰਦਾ ਮਿਸਾਲ ਅੱਜ ਹੁਸ਼ਿਆਰਪੁਰ ਦੇ ਕਮੇਟੀ ਬਜਾਰ ਵਿੱਚ ਇੱਕ ਦੁਕਾਨ ਤੇ ਦੇਖਣ ਨੂੰ ਮਿਲੀ ਜਦੋ ਜਿਲਾ ਸਿਹਤ ਅਫਸਰ ਡਾ. ਲਖਵੀਰ ਸਿੰਘ ਵੱਲੋ ਸ਼ਿਕਾਇਤ ਦੇ ਅਧਾਰ ਤੇ ਛਾਪਮਾਰੀ ਕੀਤੀ ਤਾ ਦੇਖਿਆ ਉਹੀ ਘਟੀਆ ਪਾਣੀ ਵੇਚਿਆ ਜਾ ਰਿਹਾ ਸੀ ਉਸ ਉਤੇ ਨਾ ਤੇ ਕੋਈ ਇਕਸਪੈਰੀ ਤਰੀਖ ਤੇ ਨਾ ਹੀ ਕੋਈ ਮੈਨੀਫੈਕਚਰੀ ਤਰੀਖ ਸੀ ਤੇ ਪਤਾ ਲਿਖਿਆ ਹੋਇਆ ਸੀ। ਜਿਸ ਜਦੋ ਏਜੰਸੀ ਦੇ ਮਾਲਿਕ ਕੋਲੋ ਪੁਛਿਆ ਤੇ ਇਹ ਪਾਣੀ ਕਿਥੋ ਲੈ ਕੇ ਉਹ ਦਾ ਜਾਵਬ ਸੀ ਕਿ ਗੱਡੀ ਵਾਲੇ ਆਪ ਹੀ ਛੱਡ ਜਾਦੇ ਹਨ।

Advertisements

ਫੂਡ ਟੀਮ ਵੱਲੋ ਪਾਣੀ ਦੇ ਸੈਪਲ ਲੈ ਕੇ ਚਲਾਣ ਕੱਟ ਦਿੱਤਾ ਗਿਆ। ਇਸ ਮੋਕੇ ਜਿਲਾ ਸਿਹਤ ਅਫਸਰ ਨਾਲ ਫੂਡ ਸੇਫਟੀ ਅਫਸਰ ਮੁਨੀਸ਼ ਸੋਡੀ, ਰਾਮ ਲੁਭਾਇਆ, ਨਰੇਸ਼ ਕੁਮਾਰ ਹਾਜਰ ਸਨ। ਇਸ ਮੋਕੋ ਜਿਲਾ ਸਿਹਤ ਅਫਸਰ ਡਾ. ਲਖਵੀਰ ਸਿੰਘ ਨੇ ਦੱਸਿਆ ਕਿ ਪਿਛਲੇ 4 ਸਾਲ ਪਹਿਲਾ ਵੀ ਇਸ ਦੁਕਾਨਦਾਰ ਵੱਲੋ ਪਾਣੀ ਭੇਜਿਆ ਗਿਆ ਸੀ ਜਿਸ ਵਿੱਚ ਪਲਾਸਟਿਕ ਦਾ ਬਹੁਤ ਬਰੀਕ ਪੀਸ ਮਿਲਿਆ ਸੀ ਤੇ ਇਸ ਨੂੰ ਤਾੜਨਾ ਕੀਤੀ ਗਈ ਸੀ ਪਰ ਇਸ ਦਾ ਬਾਬਜੂਦ ਵੀ ਇਸ ਦੁਕਾਨਦਾਰ ਵੱਲੋ ਇਸ ਤਰਾ ਦਾ ਘਟੀਆ ਪਾਣੀ ਵੇਚਿਆ ਜਾ ਰਿਹਾ ਸੀ। ਉਹਨਾਂ ਇਹ ਵੀ ਦੱਸਿਆ ਕਿ ਪਿਛਲੇ ਦਿਨੀ ਇਸ ਤਰਾ ਦਾ ਪਾਂਣੀ ਟਾਡਾ ਵਿੱਚ ਵੀ ਵੇਚਿਆ ਜਾ ਰਿਹਾ ਸੀ ਤੇ ਉਸ ਨੂੰ ਨਸ਼ਟ ਵੀ ਕਰਵਾਇਆ ਗਿਆ ਸੀ ਪਰ ਇਸ ਵਲੋ ਫਿਰ ਵੀ ਲੋਕਾ ਦੀ ਸਿਹਤ ਨਾਲ ਖਿਲਵਾੜ ਕੀਤੀ ਜਾ ਰਿਹਾ ਹੈ। ਇਸ ਮੋਕੇ ਉਹਨਾਂ ਵੱਲੋ ਲੋਕਾ ਨੂੰ ਅਪੀਲ ਕੀਤੀ ਕਿ ਉਹ ਜਦੋ ਵੀ ਵਿਆਹ ਜੋ ਹੋਰ ਕਿਸੇ ਮੋਕੇ ਤੇ ਕੈਟਰਿੰਗ ਕਰਵਾਉਦੇ ਹਨ ਉਹ ਹਰ ਚੀਜ ਦੇਖ ਲਿਆ ਕਰਨ ਕਿ ਇਹ ਲੋਕਾ ਕੀ ਪਰੋਸ ਰਿਹੇ ਹਨ। ਜਦੋਂ ਲੋਕ ਵਿੱਚ ਜਾਗਰਤੀ ਆ ਗਈ ਇਹਨਾਂ ਲੋਕਾ ਦੀਆ ਦੁਕਾਨਾ ਆਪਣੇ ਆਪ ਵੀ ਬੰਦ ਹੋ ਜਾਣੀਆ ਹਨ। ਜਿਲਾ ਸਿਹਤ ਅਫਸਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਖਾਣ ਪੀਣ ਦੀ ਚੀਜ ਕੋਲਡ ਡ੍ਰਿਕ ਸੋਫਟ ਡ੍ਰਿਕ ਪਾਣੀ ਆਦਿ ਲੈਣ ਤੇ ਪਹਿਲਾ ਐਕਸੀਪਾਈਰੀ ਡੇਟ ਚੈਕ ਕਰ ਲਿਆ ਕਰੋ ਅਗਰ ਕੋਈ ਐਕਸਪਾਈਰੀ ਡੇਟ ਚੀਜ ਵੇਚ ਰਿਹਾ ਤੇ ਫੋਰੀ ਤੋਰ ਤੇ ਸਿਵਲ ਸਰਜਨ ਦਫਤਰ ਵਿਖੇ ਸ਼ਿਕਾਇਤ ਕਰੋ ਨਾ ਗੁਪਤ ਰੱਖਿਆ ਜਾਵੇਗਾ ।

LEAVE A REPLY

Please enter your comment!
Please enter your name here