ਭਾਰਤ ਦੀ ਧੀ ਸ਼ੀਤਲ ਦੇਵੀ ਨੇ ਬਿਨਾਂ ਬਾਹਾਂ ਦੇ ਤੀਰਅੰਦਾਜ਼ੀ ਕਰ ਰਚਿਆ ਇਤਿਹਾਸ, ਜਿੱਤਿਆ ਗੋਲਡ ਮੈਡਲ

ਜੰਮੂ-ਕਸ਼ਮੀਰ ( ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਜੰਮੂ-ਕਸ਼ਮੀਰ ਦੀ ਰਹਿਣ ਵਾਲੀ ਸ਼ੀਤਲ ਦੇਵੀ ਨੇ ਏਸ਼ੀਆਈ ਪੈਰਾ ਖੇਡਾਂ 2023 ‘ਚ ਆਪਣੀ ਛਾਤੀ ਦੇ ਸਹਾਰੇ ਦੰਦਾਂ ਅਤੇ ਲੱਤਾਂ ਦੀ ਵਰਤੋਂ ਕਰਦੇ ਹੋਏ ਦੋਵੇਂ ਬਾਹਾਂ ਤੋਂ ਬਿਨਾਂ ਤੀਰਅੰਦਾਜ਼ੀ ਕਰਕੇ ਇਤਿਹਾਸ ਰੱਚ ਦਿੱਤਾ ਹੈ। ਸ਼ੀਤਲ ਦੇਵੀ ਅਜਿਹੀ ਤੀਰਅੰਦਾਜ਼ੀ ਕਰਨ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ।

Advertisements

17 ਸਾਲਾ ਤੀਰਅੰਦਾਜ਼ ਸ਼ੀਤਲ ਦੇਵੀ ਨੇ ਬਿਨਾਂ ਬਾਹਾਂ ਦੇ ਮਹਿਲਾ ਕੰਪਾਊਂਡ ਓਪਨ ਟੀਮ ਵਿੱਚ ਸੋਨ ਤਗ਼ਮਾ ਜਿੱਤ ਦੇਸ਼ ਦਾ ਨਾਂ ਰੋਸ਼ਨ ਕੀਤਾ। ਸ਼ੀਤਲ ਨੇ ਰਾਕੇਸ਼ ਕੁਮਾਰ ਨਾਲ ਮਿਲ ਕੇ ਏਸ਼ਿਆਈ ਖੇਡਾਂ ਦੇ ਮਿਸ਼ਰਤ ਕੰਪਾਊਂਡ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ। ਉਸਨੇ ਟੀਮ ਈਵੈਂਟ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ।

LEAVE A REPLY

Please enter your comment!
Please enter your name here