28 ਨਵੰਬਰ ਨੂੰ ਕੁਸ਼ਤੀ ਖਿਡਾਰੀਆਂ ਦੇ ਟ੍ਰਾਇਲ ਅਬੋਹਰ ਵਿਖੇ

ਫਾਜਿਲਕਾ (ਦ ਸਟੈਲਰ ਨਿਊਜ਼): ਜ਼ਿਲ੍ਹਾ ਖੇਡ ਅਫਸਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਿਲ੍ਹਾ ਤਰਨਤਾਰਨ ਵਿਖੇ ਮਿਤੀ 01-12-2023 ਤੋਂ  03-12-2023  ਤੱਕ ਦਾਰਾ ਛਿੰਝ ਓਲੰਪਿਕਸ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਦੇ ਸਬੰਧ ਵਿੱਚ ਜਿਲ੍ਹਾ ਫਾਜਿਲਕਾ ਦੇ ਕੁਸ਼ਤੀ ਖਿਡਾਰੀਆਂ ਨੂੰ ਇਸ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਉਹਨਾਂ ਦੇ ਟ੍ਰਾਇਲ 28-11-2023 ਨੂੰ ਸਰਕਾਰੀ ਸੀਨੀਅਰ ਸਕੈਡਰੀ ਸਕੂਲ (ਲੜਕੇ), ਅਬੋਹਰ ਵਿਖੇ  02.00 ਵਜੇ ਲਏ ਜਾਣਗੇ। ਇਹਨ੍ਹਾ ਟ੍ਰਾਇਲਾ ਦੇ ਇੰਚਾਰਜ ਹਰਪਿੰਦਰਜੀਤ ਸਿੰਘ ਕੁਸ਼ਤੀ ਕੋਚ (97949-00003) ਹੋਣਗੇ।

Advertisements

ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆ ਦੱਸਿਆ ਕਿ ਦਾਰਾ ਸਿੰਘ ਛਿੰਜ ਉਲੰਪਿਕਸ ਟ੍ਰਾਇਲ (ਲੜਕੇ ਅਤੇ ਲੜਕੀਆਂ) ਸਬੰਧੀ ਹਦਾਇਤਾ ਜਿਵੇ ਕਿ  70 ਕਿਲੋ ਭਾਰ ਵਰਗ (ਲੜਕੇ),80 ਕਿਲੋ ਭਾਰ ਵਰਗ (ਲੜਕੇ),80 ਕਿਲੋ ਭਾਰ ਤੋ ਵੱਧ ਭਾਰ ਵਰਗ (ਲੜਕੇ), 60 ਕਿਲੋ ਭਾਰ ਵਰਗ (ਲੜਕਿਆਂ), 60 ਕਿਲੋ ਭਾਰ ਵਰਗ ਤੋਂ ਵੱਧ (ਲੜਕਿਆਂ), ਹਰੇਕ ਖਿਡਾਰੀ ਪਾਸ ਪੰਜਾਬ ਡੋੋਮੋਸਿਲ ਹੋਣਾ ਲਾਜਮੀ ਹੈ,ਟ੍ਰਾਇਲਾ ਦੌਰਾਨ ਪਾਰਟੀਸੀਪੇਟ ਕਰਨ ਵਾਲੇ ਖਿਡਾਰੀਆਂ/ਖਿਡਾਰਣਾਂ ਨੂੰ ਕੋਈ ਵੀ ਟੀਏ/ਡੀਏ ਨਹੀ ਦਿੱਤਾ ਜਾਵੇਗਾ, ਇਕ ਭਾਰ ਵਰਗ ਵਿੱਚ ਇੱਕ ਹੀ ਖਿਡਾਰੀ ਚੁਣਿਆ ਜਾਵੇਗਾ,  ਭਾਗ ਲੇਣ ਵਾਲੇ ਖਿਡਾਰੀਆਂ ਦੀ ਉਮਰ 18 ਸਾਲ ਅਤੇ ਜਨਮ ਮਿਤੀ 28-11-2005 ਤੋਂ  ਬਾਅਦ ਨਹੀ ਹੋਣੀ ਚਾਹੀਦੀ।

LEAVE A REPLY

Please enter your comment!
Please enter your name here