ਡਾ.ਗਰਗ ਵੱਲੋਂ ਮੀਜ਼ਲ ਰੁਬੇਲਾ ਖਾਤਮੇ ਸੰਬੰਧੀ ਕੀਤਾ ਗਿਆ ਵਿਚਾਰ ਵਟਾਂਦਰਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਭਾਰਤ ਸਰਕਾਰ ਵੱਲੋਂ ਦਸੰਬਰ 2023 ਤੱਕ ਮੀਜ਼ਲ ਅਤੇ ਰੂਬੈਲਾ ਦੇ ਖਾਤਮੇ ਲਈ ਮਿਥੇ ਗਏ ਟੀਚੇ ਨੂੰ ਪੂਰਾ ਕਰਨ ਲਈ ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵਿੰਦਰ ਕੁਮਾਰ ਡਮਾਣਾ ਜੀ ਦੇ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਟੀਕਾਕਰਨ ਅਫਸਰ ਡਾ ਸੀਮਾ ਗਰਗ ਵੱਲੋਂ ਸਮੂਹ ਬਲਾਕਾਂ ਤੋਂ ਬੀ.ਈ.ਈ ਅਤੇ ਹੈਲਥ ਇੰਸਪੈਕਟਰਾਂ ਦੀ ਮੀਟਿੰਗ ਦਫਤਰ ਸਿਵਲ ਸਰਜਨ ਦੇ ਟ੍ਰੇਨਿੰਗ ਹਾਲ ਵਿਚ ਆਯੋਜਿਤ ਕੀਤੀ ਗਈ ਜਿਸ ਵਿੱਚ ਡਾ.ਗਰਗ ਵੱਲੋਂ ਮੀਜ਼ਲ ਰੁਬੇਲਾ ਖਾਤਮੇ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।

Advertisements

ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਸੀਮਾ ਗਰਗ ਨੇ ਇਸ ਐਲੀਮੀਨੇਸ਼ਨ ਪ੍ਰੋਗਰਾਮ ਦਾ ਮੁੱਖ ਟੀਚਾ ਬਾਰੇ ਜਾਣਕਾਰੀ ਸਾਂਝੀ ਕਰਦੇ ਕਿਹਾ ਕਿ ਸਮੂਹ ਫੀਲਡ ਸਟਾਫ ਵੱਲੋਂ ਟੀਕਾਕਰਨ ਸਾਰਣੀ ਮੁਤਾਬਿਕ ਬੱਚਿਆਂ ਨੂੰ ਐਮ.ਆਰ ਦਾ ਟੀਕਾ ਲਗਾ ਹੋਣਾ ਜਰੂਰ ਸੁਨਿਸ਼ਚਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹੁਣ ਦਸੰਬਰ ਮਹੀਨੇ ਦੌਰਾਨ ਜਦੋਂ ਮਲਟੀ ਪਰਪਜ਼ ਹੈਲਥ ਵਰਕਰ ਫੀਲਡ ਵਿੱਚ ਸਰਵੇ ਕਰਨ ਜਾਣ ਤਾਂ ਉਹ 0 ਤੋਂ 5 ਸਾਲ ਤੱਕ ਦੇ ਬੱਚਿਆਂ ਦਾ ਐਮ.ਸੀ.ਪੀ ਕਾਰਡ ਜਰੂਰ ਚੈਕ ਕਰਨ ਕਿ ਕਿਸੇ ਬੱਚੇ ਦਾ ਐਮ.ਆਰ-1 ਅਤੇ ਐਮ.ਆਰ-2 ਦਾ ਟੀਕਾ ਤਾਂ ਨਹੀਂ ਰਹਿ ਗਿਆ। ਜੇਕਰ ਸਰਵੇ ਦੌਰਾਨ ਅਜਿਹਾ ਕੋਈ ਬੱਚਾ ਉਹਨਾਂ ਨੂੰ ਮਿਲਦਾ ਹੈ ਤਾਂ ਉਹ ਸੰਬੰਧਤ ਐਲ.ਐਚ.ਵੀ, ਏ.ਐਨ.ਐਮ ਜਾਂ ਆਸ਼ਾ ਨਾਲ ਤਾਲਮੇਲ ਕਰਕੇ ਬੱਚੇ ਦਾ ਐਮ.ਆਰ ਦਾ ਟੀਕਾਕਰਨ ਕਰਵਾ ਦੇਣ ਕਿਉਂਕਿ ਸਭ ਦੇ ਸਾਂਝੇ ਯਤਨਾਂ ਨਾਲ ਹੀ ਇਸਨੂੰ ਖਤਮ ਕੀਤਾ ਜਾ ਸਕਦਾ ਹੈ।

ਡਾ. ਸੀਮਾ ਗਰਗ ਨੇ ਮੀਟਿੰਗ ਦੌਰਾਨ ਕੁਝ ਬਲਾਕਾਂ ਤੋਂ ਐਮਆਰ ਦੇ ਸ਼ੱਕੀ ਮਰੀਜ਼ ਬਹੁਤ ਘੱਟ ਰਿਪੋਰਟ ਕੀਤੇ ਜਾਣ ਬਾਰੇ ਗੱਲ ਕਰਦਿਆਂ ਕਿਹਾ ਕਿ ਜਿਹੜੇ ਵੀ ਬੁਖਾਰ ਦੇ ਨਾਲ ਨਾਲ ਰੈਸ਼ ਦੇ ਕੇਸ ਹਨ ਉਹ ਤੁਰੰਤ ਰਿਪੋਰਟ ਕਰਕੇ ਸ਼ੱਕੀ ਮਰੀਜ਼ ਦੇ ਸੈਂਪਲ ਭੇਜਣ ਤਾਂ ਜੋ ਸੈਂਪਲ ਪੀ.ਜੀ.ਆਈ ਚੰਡੀਗੜ੍ਹ ਭੇਜ ਕੇ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਕਿੱਤੇ ਉਹਨਾਂ ਨੂੰ ਮੀਜ਼ਲ ਜਾਂ ਰੂਬੈਲਾ ਤਾਂ ਨਹੀਂ ਕਿਉਂਕਿ ਕਿਸੇ ਵੀ ਬੀਮਾਰੀ ਨੂੰ ਖਤਮ ਕਰਨ ਦੇ ਦੋ ਹੀ ਤਰੀਕੇ ਹਨ। ਇੱਕ ਉਸਦਾ ਬੀਮਾਰੀ ਦਾ ਟੀਕਾਕਰਨ 95 ਤੋਂ 100 ਫੀਸਦੀ ਕੀਤਾ ਜਾਵੇ ਅਤੇ ਦੂਜਾ ਜੋ ਸ਼ੱਕੀ ਮਰੀਜ਼ ਹਨ ਉਨ੍ਹਾਂ ਦਾ ਸੈਂਪਲ ਟੈਸਟ ਕਰਵਾ ਲਿਆ। ਜਿੱਥੇ ਐਮ.ਆਰ ਵੈਕਸੀਨੇਸ਼ਨ ਵਿੱਚ ਕਮੀ ਆਉਂਦੀ ਹੈ ਜਾਂ ਨਹੀਂ ਹੁੰਦੀ ਉੱਥੇ ਸਭ ਤੋਂ ਪਹਿਲਾਂ ਮੀਜ਼ਲ ਹੋਣ ਦੇ ਮੌਕੇ ਵੱਧ ਜਾਂਦੇ ਹਨ।

 ਡਾ. ਸੀਮਾ ਨੇ ਇਹਨਾਂ ਬੀਮਾਰੀਆਂ ਬਾਰੇ ਜਾਗਰੂਕ ਕਰਦੇ ਹੋਏ ਦੱਸਿਆ ਕਿ ਖਸਰਾ ਇੱਕ ਜਾਨਲੇਵਾ ਬੀਮਾਰੀ ਹੈ, ਜੋ ਵਾਇਰਸ ਨਾਲ ਫੈਲਦਾ ਹੈ। ਖਸਰਾ ਬੀਮਾਰੀ ਦੇ ਕਾਰਣ ਬੱਚਿਆਂ ਵਿੱਚ ਅਪਾਹਜਪਣ ਜਾਂ ਮੌਤ ਹੋ ਸਕਦੀ ਹੈ। ਰੂਬੈਲਾ ਬੀਮਾਰੀ ਬੱਚਿਆਂ ਵਿੱਚ ਆਮਤੌਰ ਤੇ ਹਲਕੀ ਹੁੰਦੀ ਹੈ, ਜਿਸ ਵਿੱਚ ਸ਼ਰੀਰ ਤੇ ਖਾਰਿਸ਼, ਬੁਖਾਰ, ਮਿਚਲੀ, ਅੱਖਾਂ ਵਿੱਚ ਲਾਲੀ ਦੇ ਲੱਛਣ ਦਿਖਾਈ ਦਿੰਦੇ ਹਨ, ਪਰ ਜੇਕਰ ਗਰਭਵਤੀ ਔਰਤ ਦੇ ਗਰਭ ਦੀ ਸ਼ੁਰੂਆਤ ਵਿੱਚ ਰੂਬੈਲਾ ਵਾਇਰਸ ਦੇ ਇਨਫੈਕਸ਼ਨ ਹੋ ਗਈ ਤਾਂ ਪੇਟ ਵਿੱਚ ਪਲ ਰਹੇ ਭਰੂਣ ਅਤੇ ਨਵਜਾਤ ਬੱਚੇ ਲਈ ਗੰਭੀਰ ਹੋ ਸਕਦਾ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਬੀਮਾਰੀਆਂ ਜੀਵਨਭਰ ਲਈ ਅਪਾਹਜ਼ ਬਣਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਮੀਜ਼ਲ ਰੁਬੇਲਾ ਦੇ ਖਾਤਮੇ ਲਈ ਟੀਕਾਕਰਨ ਕਵਰੇਜ ਦੇ ਨਾਲ ਨਾਲ ਸਰਵੀਲੈਂਸ ਭਾਵ ਨਿਗਰਾਨੀ ਜਰੂਰੀ ਹੈ। ਸਰਵੀਲੈਂਸ ਤਾਂ ਹੀ ਹੋ ਸਕਦੀ ਹੈ ਜੇਕਰ ਸਮੂਹ ਫੀਲਡ ਸਟਾਫ ਅਤੇ ਆਸ਼ਾ ਪੱਧਰ ਤੇ ਵੀ ਫੀਵਰ ਰੈਸ਼ ਵਾਲੇ ਮਰੀਜ਼ਾਂ ਦੀ ਰਿਪੋਰਟਿੰਗ ਕੀਤੀ ਜਾਵੇ। ਮੀਟਿੰਗ ਦੌਰਾਨ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ.ਅਨੀਤਾ ਕਟਾਰੀਆ, ਜਿਲ੍ਹਾ ਐਪੀਡਿਮੋਲੇਜਿਸਟ ਡਾ ਜਗਦੀਪ ਸਿੰਘ, ਵੀਸੀਸੀਐਮ ਉਪਕਾਰ ਸਿੰਘ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਅਮਨਦੀਪ ਸਿੰਘ, ਨਵਪ੍ਰੀਤ ਕੌਰ ਅਤੇ ਦਿਲਜੀਤ ਕੌਰ ਵੀ ਉਪਸਥਿਤ ਸਨ।

LEAVE A REPLY

Please enter your comment!
Please enter your name here