ਪ੍ਰੇਮੀ ਦੇ ਕਹਿਣ ਤੇ ਲਗਾਇਆ ਸੀ ਲੜਕੀ ਨੇ ਪੀਜੀ ਦੇ ਬਾਥਰੂਮ ਵਿੱਚ ਗੁਪਤ ਕੈਮਰਾ, ਦੋਵਾਂ ਤੇ ਮਾਮਲਾ ਦਰਜ

ਚੰਡੀਗੜ੍ਹ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਚੰਡੀਗੜ੍ਹ ਵਿੱਚ ਇੱਕ ਪੀਜੀ ਦੇ ਬਾਥਰੂਮ ਵਿੱਚ ਗੁਪਤ ਕੈਮਰਾ ਲਗਾ ਕੇ ਸਾਥੀ ਲੜਕੀਆਂ ਦੀਆਂ ਅਸ਼ਲੀਲ ਵੀਡੀਓ ਬਣਾਉਣ ਦਾ ਸ਼ਰਮਸ਼ਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪੀਜੀ ਵਿੱਚ ਰਹਿੰਦੀਆਂ ਲੜਕੀਆਂ ਕਾਮਨ ਬਾਥਰੂਮ ਵਰਤਦੀਆਂ ਹਨ ਅਤੇ ਇੱਕ ਲੜਕੀ ਨੇ ਦੱਸਿਆ ਕਿ ਉਹ ਹਨੇਰੇ ਵਿੱਚ ਬਾਥਰੂਮ ਗਈ ਸੀ ਤਾਂ ਫਿਰ ਉਸਨੇ ਦੇਖਿਆ ਕਿ ਗੀਜ਼ਰ ਦੇ ਉੱਪਰ ਕੁਝ ਚਮਕ ਰਿਹਾ ਸੀ ਅਤੇ ਜਦੋ ਉਸਨੇ ਧਿਆਨ ਨਾਲ ਦੇਖਿਆ ਤਾਂ ਕੈਮਰਾ ਨਜ਼ਰ ਆਇਆ। ਉਸਨੇ ਤੁਰੰਤ ਦੂਜੀਆਂ ਕੁੜੀਆਂ ਨੂੰ ਬੁਲਾਇਆ। ਜਦੋਂ ਸਾਰਿਆਂ ਨੇ ਜਾਂਚ ਕੀਤੀ ਤਾਂ ਇਹ ਗੁਪਤ ਕੈਮਰਾ ਨਿਕਲਿਆ।

Advertisements

ਇਹ ਕੈਮਰਾ ਗੀਜ਼ਰ ਦੇ ਉੱਪਰ ਰੱਖਿਆ ਹੋਇਆ ਸੀ। ਇਸ ਗੱਲ ਦਾ ਪਤਾ ਲੱਗਦਿਆਂ ਹੀ ਕੈਮਰਾ ਵੇਖਣ ਵਾਲੀ ਕੁੜੀ ਨੇ ਪੀਜੀ ਮਾਲਕ ਨੂੰ ਸੂਚਨਾ ਦਿੱਤੀ ਅਤੇ ਮੌਕੇ ਤੇ ਪੁਲਿਸ ਨੂੰ ਵੀ ਸੂਚਿਤ ਕੀਤਾ।ਪੁਲਿਸ ਨੇ ਜਦੋਂ ਇਸਦੀ ਜਾਂਚ ਕੀਤੀ ਤਾਂ ਇਹ ਗੱਲ ਸਾਫ਼ ਹੋ ਗਈ ਕਿ ਪੀਜੀ ਵਿੱਚ ਰਹਿਣ ਵਾਲੀਆਂ ਕੁੜੀਆਂ ਤੋਂ ਇਲਾਵਾ ਕੋਈ ਵੀ ਇਸ ਬਾਥਰੂਮ ਵਿੱਚ ਨਹੀਂ ਜਾ ਸਕਦਾ, ਜਿਸਤੋਂ ਬਾਅਦ ਪੁਲਿਸ ਨੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਅਤੇ ਪਤਾ ਲਗਾਇਆ ਕਿ ਇਹ ਕੈਮਰਾ ਕਿਸ ਕੁੜੀ ਨੇ ਲਗਾਇਆ ਸੀ, ਜਿਸਤੋਂ ਬਾਅਦ ਪੁਲਿਸ ਨੇ ਉਸਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਤਾਂ ਕੁੜੀ ਨੇ ਸਾਰੀ ਗੱਲ ਦੱਸ ਦਿੱਤੀ। ਉਸਨੇ ਦੱਸਿਆ ਕਿ ਉਸਦਾ ਪ੍ਰੇਮੀ ਅਮਿਤ ਹਾਂਡਾ ਸੈਕਟਰ-20 ‘ਚ ਰਹਿੰਦਾ ਹੈ। ਉਸਦੇ ਕਹਿਣ ‘ਤੇ ਹੀ ਉਸਨੇ ਇਹ ਗੁਪਤ ਕੈਮਰਾ ਲਗਾਇਆ ਸੀ। ਪੁਲਿਸ ਕੈਮਰੇ ਦੀ ਜਾਂਚ ਕਰ ਰਹੀ ਹੈ ਅਤੇ ਲੜਕਾ ਅਤੇ ਲੜਕੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

LEAVE A REPLY

Please enter your comment!
Please enter your name here