ਜੈਨ ਧਰਮ ਦੇ ਸੰਤਾਂ ਦਾ ਭਾਜਪਾ ਪ੍ਰਧਾਨ ਅਜੈਵੀਰ ਵਲੋਂ ਰੂਪਨਗਰ ਪਹੁੰਚਣ ਤੇ ਕੀਤਾ ਗਿਆ ਸਵਾਗਤ

ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ-ਧਰੂਵ ਨਾਰੰਗ: ਜੈਨ ਧਰਮ ਦੇ ਪੂਜਨੀਕ ਸਾਧਵੀ ਸੁਦਕਸ਼ਾ ਜੀ ਮਹਾਰਾਜ, ਸੁਮਰਥ, ਸੁਯਮ, ਸੁਖਦ ਅਤੇ ਸਿਧਾਂਤ ਦਾ ਰੂਪਨਗਰ ਵਿਖੇ ਪਹੁੰਚਣ ‘ਤੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਤੇ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਰੂਪਨਗਰ ਮੰਡਲ ਦੇ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਦੇ ਗ੍ਰਹਿ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਭਾਜਪਾ ਆਗੂਆਂ ਸਮੇਤ ਸ਼ਹਿਰ ਦੇ ਵੱਡੀ ਗਿਣਤੀ ਲੋਕਾਂ ਨੇ ਜੈਨ ਸੰਤਾਂ ਦੇ ਦਰਸ਼ਨ ਕੀਤੇ।

Advertisements

ਇਸ ਮੌਕੇ ਸੰਬੋਧਨ ਕਰਦੇ ਹੋਏ ਭਾਜਪਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਉਹ ਬਹੁਤ ਭਾਗਾਂ ਵਾਲੇ ਹਨ ਜੋ ਉਨ੍ਹਾਂ ਨੂੰ ਜੈਨ ਸੰਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਉਨ੍ਹਾਂ ਕਿਹਾ ਕਿ ਜੈਨ ਧਰਮ ਤੋਂ ਸਾਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ ਤੇ ਜੈਨ ਸੰਤਾਂ ਦੇ ਦਰਸ਼ਾਏ ਮਾਰਗ ਤੋਂ ਅਸੀਂ ਆਪਣਾ ਜੀਵਨ ਸਫਲ ਕਰ ਸਕਦੇ ਹਨ। ਇਸ ਮੌਕੇ ਮੰਡਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਖਾਸ ਹੈ ਜੋ ਉਨ੍ਹਾਂ ਦੇ ਘਰ ਵਿਚ ਮਹਾਰਾਜ ਨੇ ਪੈਰ ਰੱਖੇ ਅਤੇ ਉਨ੍ਹਾਂ ਦਾ ਜੀਵਨ ਸਫਲ ਹੋ ਗਿਆ।

ਇਸ ਮੌਕੇ ਰਜੇਸ਼ਵਰ ਜੈਨ ਪ੍ਰਧਾਨ ਐਸ.ਐਸ. ਜੈਨ ਸਭਾ, ਸੰਜੇ ਪ੍ਰਤਾਪ ਜੈਨ, ਰਕੇਸ਼ ਚੋਪੜਾ, ਕੇਹਰ ਸਿੰਘ, ਟੋਨੀ ਵਰਮਾ, ਨੇਕ ਚੰਦ ਜੈਲ, ਵਿੰਦੂ ਜੈਨ, ਸਪਨਾ ਜੈਨ, ਸ਼ੁਸ਼ਮਾ ਜੈਨ, ਅਭੈ ਕੁਮਾਰ ਜੈਨ, ਮਹਾਵੀਰ ਜੈਨ, ਰਵੀ ਗੁਰੂ, ਰਜਿੰਦਰ ਕੁਮਾਰ, ਅਸ਼ੀਸ਼ ਜੈਨ, ਕਿਸ਼ੌਰ ਕੁਮਾਰ, ਸੁਨੀਤਾ ਜੈਨ, ਨੀਸੀ ਜੈਨ, ਸਨੇਹ ਜੈਨ, ਅਭੀਸ਼ੇਕ ਅਗਨੀਹੋਤਰੀ, ਰਮੇਸ਼ਵਰ ਸ਼ਰਮਾ, ਪੀਪੀ ਕੁਮਾਰ, ਪਰਦੀਪ ਸ਼ਰਮਾ, ਐਡਵੋਕੇਟ ਸੋਨੂੰ ਮਿੱਤਲ, ਹਿੰਮਤ ਸਿੰਘ, ਮਹਿੰਦਰਪਾਲ, ਮਹੇਂਦਰ ਜੈਨ, ਰਾਜ ਕੁਮਾਰ, ਰਕੇਸ਼ ਵੀਲੀਅਮ, ਰਕੇਸ਼ ਕੰਡਾ, ਪ੍ਰਵੀਨ ਨਾਗੀ ਆਦਿ ਸਮੇਤ ਵੱਡੀ ਗਿਣਤੀ ਭਾਜਪਾ ਆਗੂ ਤੇ ਸ਼ਹਿਰ ਦੀਆਂ ਸੰਗਤਾਂ ਮੌਜੂਦ ਸਨ।

LEAVE A REPLY

Please enter your comment!
Please enter your name here