Monday, October 26, 2026
Home Latest ਪਿੰਡ ਸਰਹਾਣਾ ਵਿੱਚ ਕਾਰ ਦਾ ਸਤੁੰਲਨ ਵਿਗੜਨ ਕਾਰਨ ਨੌਜਵਾਨ ਦੀ ਹੋਈ ਮੌਤ

ਪਿੰਡ ਸਰਹਾਣਾ ਵਿੱਚ ਕਾਰ ਦਾ ਸਤੁੰਲਨ ਵਿਗੜਨ ਕਾਰਨ ਨੌਜਵਾਨ ਦੀ ਹੋਈ ਮੌਤ

ਮੋਰਿੰਡਾ (ਦ ਸਟੈਲਰ ਨਿੳਜ਼),ਰਿਪੋਰਟ ਪੰਕਜ। ਮੋਰਿੰਡਾ ਦੇ ਨਜ਼ਦੀਕੀ ਪਿੰਡ ਸਰਹਾਣਾ ਵਿੱਚ ਇੱਕ ਨੌਜ਼ਵਾਨ ਦੀ ਕਾਰ ਹਾਦਸੇ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਜਗਦੀਪ ਸਿੰਘ ਪੁੱਤਰ ਜੈਮਲ ਸਿੰਘ ਵਾਸੀ ਪਿੰਡ ਟੱਪਰੀਆਂ ਵਜੋਂ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਜਗਦੀਪ ਦਾ 10 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਹ ਆਪਣੀ ਪਤਨੀ ਨੂੰ ਉਸਦੇ ਪਿੰਡ ਰੁੜਕੀ ਤੋਂ ਲੈਣ ਲਈ ਜਾ ਰਿਹਾ ਸੀ ਅਤੇ ਰਸਤੇ ਵਿੱਚ ਹੀ ਉਸਦੀ ਕਾਰ ਦਾ ਸਤੁੰਲਨ ਵਿਗੜ੍ਹ ਗਿਆ ਜਿਸ ਕਾਰਨ ਉਸਦੀ ਕਾਰ ਇੱਕ ਦਰੱਖਤ ਨਾਲ ਜਾ ਟਕਰਾਈ ਅਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।

ਰਾਹਗੀਰਾਂ ਨੇ ਉਸਨੂੰ ਕਾਰ ਵਿੱਚੋ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ।

LEAVE A REPLY

Please enter your comment!
Please enter your name here