ਜੈਮਸ ਕੈਂਬਰਿਜ ਸਕੂਲ ਦੀ ਵਿਦਿਆਰਥਣ ਨੇ ਰਾਸ਼ਟਰੀ ਯੁਵਾ ਪ੍ਰਤੀਨਿਧਤਵ ਸੰਮੇਲਨ ਵਿੱਚ ਲਿਆ ਭਾਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ, ਹੁਸ਼ਿਆਰਪੁਰ ਦੀ ਗਿਆਰਵੀਂ ਕਮਾਤ ਦੀ ਵਿਦਿਆਰਥਣ ਅੰਸ਼ਿਕਾ ਸਿੰਘ ਨੇ ਨਵੀਂ ਦਿੱਲੀ ਵਿੱਚ ਆਯੋਜਿਤ ਤਿੰਨ ਦਿਨਾਂ ਦੇ ਰਾਸ਼ਟਰੀ ਯੁਵਾ ਪ੍ਰਤੀਨਿਧਤਵ ਸੰਮੇਲਨ ਵਿੱਚ ਭਾਗ ਲੈ ਕੇ ਗਰਵ ਮਹਿਸੂਸ ਕਰ ਰਹੀ ਹੈ।ਅੰਸ਼ਿਕਾ ਸਿਮਘ ਨੇ ਦੱਸਿਆ ਕਿ ਸ਼ਪੈਸਲ ਓਲਪਿੰਕ ਵਿੱਚ ਭਾਗ ਲੈਣਾ ਤੇ ਆਪਣੀ ਪੰਜਾਬ ਦੀ ਰਾਜ ਦੀ ਅਗਵਾਈ ਕਰਨੀ ਪਰਿਵਾਰ ਤੇ ਸਕੂਲ ਦੇ ਲਈ ਬੜੇ ਗੌਰਵ ਦਾਵਿਸ਼ਾ ਹੈ। ਸੰਮੇਲਨ ਦੇ ਪਹਿਲੇ ਦਿਨ ਦੇ ਸ਼ੈਸਨ ਤੋਂ ਉਸਨੂੰ ਬਹੁਤ ਗਿਆਨ ਪ੍ਰਾਪਤ ਹੋਇਆ।ਉੱਥੇ ਦੱਸਿਆ ਗਿਆ ਕਿ ਯੁਵਾ ਨੇਤਾ ਦੀਆਂ ਸਮਾਜ ਲਈ ਕੀ ਜ਼ਿੰਮੇਵਾਰੀਆਂ ਹਨ ਅਤੇ ੳਹਨਾਂ ਨੂੰ ਕਿਵੇ ਨਿਵਾਉਣਾ ਚਾਹੀਦਾ ਹੈ। ਅੰਸ਼ਿਕਾ ਸਿੰਘ ਨੇ ਦੱਸਿਆ ਕਿ ਉਸਨੂੰ ਸਮਾਜਕ ਸਮਾਵੇਸ਼ ਅਤੇ ਸਾਰਿਆਂ ਦੇ ਲਈ ਬਰਾਬਰ ਸੁਵਿਧਾਵਾਂ ਦੇ ਵਿੱਚ ਦਿਲਚਸਪੀ ਹੈ ਅਤੇ ਸਪੈਸ਼ਲ ਓਲੰਪਿਕ ਵੀ ਇਸਨੂੰ ਹੀ ਦਿਖਾਉਂਦਾ ਹੈ ਇਸੇ ਕਰਕੇ ਉਸਨੇ ਇਸ ਵਿੱਚ ਭਾਗ ਲਿਆ ਹੈ।

Advertisements

ਇਸ ਮੌਕੇ ਤੇ ਸਪੈਸ਼ਲ ਓਲੰਪਿਕ ਭਾਰਤ ਦੀ ਪ੍ਰਧਾਨ ਮਲਿਕਾ ਨੰਡਾ ਨੇ ਸੰਮੇਲਨ ਦੇ ਏਜੰਡ ਬਾਰੇ ਵਿਸਤਾਰ ਸਹਿਤ ਜਾਣਕਾਰੀ ਦਿੱਤੀ। ਇਸ ਪ੍ਰੋਗਰਾਮ ਦੇ ਵਿੱਚ ਜੈਅੰਤੀ ਪੁਜਾਰੀ, ਏ ਸਾਰਿਜਾ, ਪਾਸ ਰੌਲਿਕ ਅਤੇ ਮਾਲਾ ਅਰੌੜਾ ਪੈਨਲ ਵਿੱਚ ਮੌਜੂਦ ਰਹੀ ਅਤੇ ਸਾਰਿਆਂ ਨੂੰ ਸਮੁੱਚੀ ਜਾਣਾਕਰੀ ਉਪੱਲਬਧ ਕਰਵਾਈ। ਸ਼ਾਮ ਨੂੰ ਸਾਰੇ ਧਾਵਕਾਂ, ਨੇਤਾਵਾਂ ਅਤੇ ਉਪਦੇਸ਼ਕਾਂ ਦੇ ਮੈਤਰੀ ਬੈਡਮਿੰਟਨ ਮੁਕਾਬਲੇ ਕਰਵਾਏ ਗਏ।ਸੰਮੇਲਨ ਦੇ ਦੂਸਰੇ ਦਿਨ ਸਪੈਸ਼ਲ ਓੁਲੰਪਿਕ ਭਾਰਤ ਦੇ ਜਨਰਲ ਸੈਕਰੇਟਰੀ ਡੀਜੀ ਚੌਧਰੀ ਇਸ ਸਤਰ ਦੇ ਜ਼ਰੂਰੀ ਵਿਸ਼ਿਆਂ ਤੇ ਚਰਚਾ ਕੀਤੀ।ਸਕੂਲ ਪ੍ਰਿਸੀਪਲ ਸ਼ਰਤ ਕੁਮਾਰ ਸਿੰਘ ਜੀ ਨੇ ਦੱਸਿਆ ਕਿ ਸਕੂਲ ਦੀ ਅਗਵਾਈ ਵਿੱਚ ਵਿਦਿਆਰਥਣ ਅੰਸ਼ਿਕਾ ਸਿੰਘ ਪਿਛਲੇ ਅੱਠ-ਨੌਂ ਮਹੀਨਿਆਂ ਤੋਂ ਹੁਸ਼ਿਆਰਪੁਰ ਦੇ ਸਪੈਸ਼ਲ ਬੱਚਿਆਂ ਦੇ ਸਕੂਲ ਆਸ਼ਾ ਕਿਰਨ ਨਾਲ ਕੰਮ ਕਰ ਰਹੀ ਹੈ।

ਜਿਸ ਨਾਲ ਉਸਨੇ ਸਮਾਜਕ ਸਮਾਵੇਸ਼ ਅਤੇ ਭਿੰਨਤਾ ਬਾਰੇ ਬਹੁਤ ਕੁੱਝ ਸਿੱਖਿਆ।ਇਸ ਪ੍ਰੋਗਰਾਮ ਦੇ ਵਿੱਚ ਮੌਕਾ ਦੇਣ ਦੇ ਲਈ ਅਤੇ ਮਦਦ ਕਰਨ ਲਈ ਸਕੂਲ ਨੂੰ ਧੰਨਵਾਦ ਦਿੰਦੇ ਉਸਨੇ ਕਿਹਾ ਕਿ ਉਹ ਸਮਾਜ ਵਿੱਚ ਅਤੇ ਮੂਲਭੂਤ ਸੰਰਚਨਾ ਨੂੰ ਸਭ ਦੇ ਉਪਯੁਕਤ ਬਣਾਉਣ ਦੇ ਵਿੱਚ ਕੰਮ ਕਰਦੀ ਰਹੇਗੀ।ਵਾਸਲ ਐਜੂਕੇਸ਼ਨ ਦੇ ਪ੍ਰਧਾਨ ਕੇ.ਕੇ.ਵਾਸਲ, ਚੇਅਰਮੈਨ ਸੰਜੀਵ ਵਾਸਲ ਜੀ ਅਤੇ ਸੀ.ਈ.ਓ ਰਾਘਵ ਵਾਸਲ ਜੀ ਨੇ ਕਿਹਾ ਕਿ ਸਾਡੇ ਸਕੂਲ ਦੇ ਵਿੱਚ ਸਮਾਜ ਸੁਧਾਰ ਅਤੇ ਮਨੁੱਖੀ ਅਧਿਕਾਰਾਂ ਦੇ ਪ੍ਰਤੀ ਵੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਅਤੇ ਇਸ ਤਰ੍ਹਾਂ ਦੇ ਸੰਮੇਲਨਾਂ ਵਿੱਚ ਵਿਦਿਆਰਥੀਆਂ ਦੀ ਹਿੱਸੇਦਾਰੀ ਵੀ ਮੈਨੇਜਮੈਂਟ ਦੀ ਪਹਿਲ ਦਾ ਪ੍ਰਮੁੱਖ ਹਿੱਸਾ ਹੈ।

LEAVE A REPLY

Please enter your comment!
Please enter your name here