ਫਾਜਿਲਕਾ ਪੁਲਿਸ ਵੱਲੋਂ ਜਿਲ੍ਹੇ ਅੰਦਰ ਨਸ਼ਾ ਤਸਕਰਾਂ ਖਿਲਾਫ ਚਲਾਇਆ ਕਾਸੋ ਅਭਿਆਨ


ਫਾਜਿਲਕਾ(ਦ ਸਟੈਲਰ ਨਿਊਜ਼)। ਗੌਰਵ ਯਾਦਵ ਆਈ.ਪੀ.ਐਸ, ਡੀ.ਜੀ.ਪੀ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਮਨਜੀਤ ਸਿੰਘ ਢੇਸੀ ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਫਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਨਜੀਤ ਸਿੰਘ ਪੀ.ਪੀ.ਐਸ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਫਾਜ਼ਿਲਕਾ, ਸੁਬੇਗ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਸ.ਡ ਫਾਜ਼ਿਲਕਾ, ਅੱਛਰੂ ਰਾਮ ਪੀ.ਪੀ.ਐਸ, ਉਪ ਕਪਤਾਨ ਪੁਲਿਸ ਸ.ਡ ਜਲਾਲਾਬਾਦ, ਅਵਤਾਰ ਸਿੰਘ ਪੀ.ਪੀ.ਐਸ, ਉਪ ਕਪਤਾਨ ਪੁਲਿਸ ਅਬੋਹਰ (ਦਿਹਾਤੀ) ਅਤੇ ਅਰੁਣ ਮੁੰਡਨ ਪੀ.ਪੀ.ਐਸ, ਉਪ ਕਪਤਾਨ ਪੁਲਿਸ ਅਬੋਹਰ (ਸ਼ਹਿਰੀ) ਦੀ ਯੋਗ ਅਗਵਾਈ ਹੇਠ ਸਰਹੱਦ ਪਾਰ ਤੋ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਅਪਰਾਧੀਆਂ, ਐਨ.ਡੀ.ਪੀ.ਐਸ ਅਤੇ ਲੁੱਟਾ ਖੋਹਾਂ ਅਪਰਾਧੀਆਂ ਤੇ ਕਾਰਵਾਈ ਕਰਦੇ ਹੋਏ ਬੀ.ਐਸ.ਐਫ ਅਤੇ ਫਾਜ਼ਿਲਕਾ ਪੁਲਿਸ ਵੱਲੋਂ ਸਾਂਝਾ ਸਰਚ ਕਾਸੋ (ਕੋਰਡਨ ਐਂਡ ਸਰਚ ਆਪ੍ਰੇਸ਼ਨ) ਅਭਿਆਨ ਚਲਾਇਆ ਗਿਆ।

Advertisements

ਜਿਸਦੇ ਤਹਿਤ ਬੀਐਸਐਫ ਅਤੇ ਫਾਜ਼ਿਲਕਾ ਪੁਲਿਸ ਦੇ 286 ਜਵਾਨਾਂ ਦੀਆ ਵੱਖ ਵੱਖ 26 ਟੀਮਾਂ ਬਣਾ ਕੇ ਸ.ਡ ਫਾਜ਼ਿਲਕਾ ਅਤੇ ਸ.ਡ ਜਲਾਲਾਬਾਦ ਦੇ ਏਰੀਆਂ ਵਿੱਚ ਪੈਂਦੀਆਂ ਢਾਣੀਆਂ (ਬਹਿਕਾਂ), ਡੇਰੇ ਅਤੇ ਘਰਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ। ਸ.ਡ ਅਬੋਹਰ ਦਿਹਾਤੀ ਅਤੇ ਸ.ਡ ਅਬੋਹਰ ਸ਼ਹਿਰੀ ਵਿੱਚ ਪੈਂਦੇ ਡਰੱਸ ਹੋਟਸਪੇਟ ਏਰੀਆਂ ਦੀ ਚੈਕਿੰਗ ਗਈ। ਕਰੀਬ 06 ਸ਼ੱਕੀ ਵਿਅਕਤੀ ਰਾਊਡ-ਅੱਪ ਕੀਤੇ ਗਏ, ਜਿਹਨਾਂ ਦੌਰਾਨੇ ਪੁੱਛ-ਗਿੱਛ ਛੱਡਿਆ ਗਿਆ।

LEAVE A REPLY

Please enter your comment!
Please enter your name here