ਫਾਜਿਲਕਾ ਦੇ ਵਿਧਾਇਕ ਵੱਲੋਂ ਤੇਜਾ ਰੁਹੇਲਾ ਵਿਖੇ ਬਣ ਰਹੇ ਪੁੱਲ ਦਾ ਜਾਇਜਾ

ਫਾਜਿਲਕਾ (ਦ ਸਟੈਲਰ ਨਿਊਜ਼)। ਫਾਜਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਅੱਜ ਸਰਹੱਦੀ ਪਿੰਡ ਤੇਜਾ ਰੁਹੇਲਾ ਵਿਖੇ ਸਤਲੁਜ ਦਰਿਆ ਦੀ ਕ੍ਰੀਕ ਤੇ ਬਣ ਰਹੇ ਪੁੱਲ ਦੇ ਕੰਮ ਦਾ ਜਾਇਜ਼ਾ ਲਿਆ ਇਸ ਮੌਕੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਰਹੱਦੀ ਪਿੰਡਾਂ ਦੀ ਤਰੱਕੀ ਲਈ ਵਿਸ਼ੇਸ਼ ਤੌਰ ਤੇ ਉਪਰਾਲੇ ਕਰ ਰਹੀ ਹੈ। ਇਹਨਾਂ ਹੀ ਉਪਰਾਲਿਆਂ ਦੀ ਲੜੀ ਤਹਿਤ ਸਤਲੁਜ ਦੀ ਕ੍ਰੀਕ ਤੇ ਇਹ ਨਵਾਂ ਪੁਲ ਬਣ ਰਿਹਾ ਹੈ।

Advertisements

ਇਸ ਤੇ ਬਨਣ ਤੇ 7 ਕਰੋੜ ਦੀ ਲਾਗਤ ਆਵੇਗੀ ਇਸਦਾ ਕੰਮ ਤੇਜ਼ੀ ਨਾਲ ਜਾਰੀ ਹੈ ਇਸ ਪੁੱਲ ਦੇ ਬਣਨ ਨਾਲ ਸਤਲੁਜ ਦੀ ਕ੍ਰੀਕ ਪਾਰਲੇ 15 ਪਿੰਡਾਂ ਦੇ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਉਹਨਾਂ ਦਾ ਫਾਜਿਲਕਾ ਸ਼ਹਿਰ ਆਉਣ ਤੱਕ ਦਾ ਸਫਰ ਘਟੇਗਾ ਇਸ ਦੇ ਨਾਲ ਹੀ ਇਹ ਪਿੰਡਾਂ ਦੇ ਵਿਦਿਆਰਥੀ ਵੀ ਸੌਖ ਨਾਲ ਸ਼ਹਿਰ ਤੱਕ ਪੜ੍ਹਾਈ ਕਰਨ ਲਈ ਆ ਸਕਣਗੇ ਜਿਸ ਜਗ੍ਹਾ ਤੇ ਪੁਲ ਬਣ ਰਿਹਾ ਹੈ ਪਹਿਲਾਂ ਉਸ ਜਗ੍ਹਾਂ ਤੋਂ ਬੇੜੀ ਰਾਹੀਂ ਨਦੀ ਨੂੰ ਪਾਰ ਕੀਤਾ ਜਾਂਦਾ ਸੀ। ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਮਾਰਚ 2024 ਤੱਕ ਇਹ ਪੁੱਲ ਬਣ ਕੇ ਤਿਆਰ ਹੋ ਜਾਵੇਗਾ ਉਹਨਾਂ ਨੇ ਨਿਰਮਾਣ ਕਾਰਜਾਂ ਵਿੱਚ ਲੱਗੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੰਮ ਪੂਰੀ ਤੇਜ਼ੀ ਨਾਲ ਅਤੇ ਉੱਚ ਗੁਣਵਤਾ ਅਨੁਸਾਰ ਕੀਤਾ ਜਾਵੇ। ਤਾਂ ਜੋ ਸਰੱਦੀ ਪਿੰਡਾਂ ਦੇ ਲੋਕਾਂ ਨੂੰ ਛੇਤੀ ਤੋਂ ਛੇਤੀ ਇਸ ਪੁੱਲ ਦਾ ਉਪਹਾਰ ਦਿੱਤਾ ਜਾ ਸਕੇ

LEAVE A REPLY

Please enter your comment!
Please enter your name here