ਕਾਂਗਰਸ ਪਾਰਟੀ ਨੂੰ ਵਿਕਾਸ ਦੇ ਅਧਾਰ ਤੇ ਵੋਟਾਂ ਮਿਲਣਗੀਆਂ: ਸਾਧੂ ਸਿੰਘ ਧਰਮਸੋਤ

ਨਾਭਾ (ਦ ਸਟੈਲਰ ਨਿਊਜ਼)ਰਿਪੋਰਟ- ਜਤਿੰਦਰ ਕੁਮਾਰ। ਹਲਕਾ ਨਾਭਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਧੂ ਸਿੰਘ ਧਰਮਸੋਤ ਨਾਮਜ਼ਦਗੀ ਫਾਰਮ ਭਰਨ ਨਾਭਾ ਦੇ ਐਸਡੀਐਮ ਦੇ ਦਫਤਰ ਪਹੁੰਚੇ। ਧਰਮਸੋਤ ਦਾ ਸ਼ਹਿਰ ਵਾਸੀਆਂ ਵੱਲੋਂ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਭਾਰੀ ਹਜੂਮ ਹਲਕਾ ਨਾਭਾ ਵਿਖੇ ਦੇਖਣ ਨੂੰ ਮਿਲਿਆ। ਇਸ ਮੌਕੇ ਗਲਬਾਤ ਕਰਦਿਆਂ ਧਰਮਸੋਤ ਨੇ ਕਿਹਾਂ ਕਿ ਨਾਭਾ ਸ਼ਹਿਰ ਅਤੇ ਹਲਕੇ ਦੇ ਪਿੰਡਾਂ ਦੇ ਲੋਕਾਂ ਦਾ ਸਾਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਿਆ ਦੇ ਕਿਹਾ ਕਿ ਪਿਛਲੀ ਵਾਰ 111 ਸੀਟਾਂ ਲਿਜਾਣ ਨੂੰ ਕਹਿੰਦੀ ਸੀ। ਹੁਣ 100 ਸੀਟਾਂ ਕਹਿ ਰਹੀ ਹੈ।

Advertisements

ਜਿਸ ਵਿਚੋਂ ਪਿਛਲੀ ਵਾਰ 20 ਸੀਟਾਂ ਲੈ ਕੇ ਗਏ ਸਨ। ਇਸ ਵਾਰ ਆਮ ਆਦਮੀ ਪਾਰਟੀ ਕੁਲ 5 ਸੀਟਾਂ ਲੈ ਕੇ ਜਾਵੇਗੀ। ਉਨ੍ਹਾਂ ਕਿਹਾ ਕਾਂਗਰਸ ਪਾਰਟੀ ਨੂੰ ਵਿਕਾਸ ਦੇ ਅਧਾਰ ਤੇ ਵੋਟ ਮਿਲਣੀ ਹੈ। ਉਹਨਾ ਕਿਹਾ ਕਿ ਜੇਕਰ ਮੈਂ ਨਾਭਾ ਰਿਆਸਤ ਦਾ ਕੰਮ ਕੀਤਾ ਹੈ ਵਿਕਾਸ ਕੀਤਾ ਹੈ ਤਾਂ ਮੈਨੂੰ ਵੋਟ ਜ਼ਰੂਰ ਪਾਉਣ। ਇਸ ਮੌਕੇ ਤੇ ਨਗਰ ਕੌਂਸਲ ਪ੍ਰਧਾਨ ਰਜਨੀਸ਼ ਮਿੱਤਲ ਸ਼ੈਟੀ, ਚੇਅਰਮੈਨ ਅਮਰਦੀਪ ਖੰਨਾ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here