ਅਰੁਣ ਡੋਗਰਾ ਦਾ ਸਮਾਜ ਵਿੱਚ ਰੁੱਤਬਾ ਉਹਨਾਂ ਦੇ ਕਰਮਾਂ ਸਦਕਾ ਹੈ: ਸਤਵੀਰ ਮਿਨਹਾਸ

ਦਸੂਹਾ (ਦ ਸਟੈਲਰ ਨਿਊਜ਼) ਰਿਪੋਰਟ:ਮਨੂੰ ਰਾਮਪਾਲ। ਕਾਂਗਰਸੀ ਆਗੂ ਸਤਵੀਰ ਮਿਨਹਾਸ ਨੇ ਪੱਤਰਕਾਰਾਂ ਨੂੰ ਬਿਆਨ ਦਿੰਦਿਆਂ ਕਿਹਾ ਕਿ ਕਾਂਗ੍ਰੇਸ ਪਾਰਟੀ ਦੇ ਉਮੀਦਵਾਰ ਅਰੁਣ ਡੋਗਰਾ ਨੇ ਸਮਾਜ ਵਿੱਚ ਆਪਣੀ ਪਛਾਣ ਆਪਣੇ ਨਾਮ ਨਾਲ ਨਹੀਂ ਬਲਕਿ ਆਪਣੇ ਨੇਕ ਕਰਮਾਂ ਨਾਲ ਬਣਾਈ ਹੈ, ਕਿਉਂਕਿ ਜਿਸ ਪਰਿਵਾਰ ਦੇ ਨਾਮ ਨਾਲ ਉਹ ਸੰਬੰਧ ਰੱਖਦੇ ਹਨ ਉਸ ਨਾਮ ਦੇ ਸਹਾਰੇ ਉਹ ਬਹੁਤ ਆਰਾਮ ਦਾਇਕ ਜ਼ਿੰਦਗੀ ਜੀ ਸਕਦੇ ਸੀ ਪਰ ਉਹਨਾਂ ਨੇ ਇੱਕ ਆਰਾਮ ਦਾਇਕ ਜ਼ਿੰਦਗੀ ਦਾ ਤਿਆਗ ਕਰਕੇ ਸਮਾਜ ਸੇਵਾ ਦਾ ਰਸਤਾ ਇਖ਼ਤਿਆਰ ਕੀਤਾ ਅਤੇ ਆਪਣੇ ਨੇਕ ਮਕਸਦ ਨੂੰ ਪੂਰਾ ਕਰਨ ਲਈ ਰਾਜਨੀਤੀ ਨੂੰ ਜ਼ਰੀਆ ਬਣਾਇਆ। ਉਨ੍ਹਾਂ ਨੇ ਕਿਹਾ ਹਰ ਇਨਸਾਨ ਨੂੰ ਆਪਣੀ ਜ਼ਿੰਦਗੀ ਵਿੱਚ ਅਜਿਹੇ ਕਰਮ ਕਰਨੇ ਚਾਹੀਦੇ ਹਨ, ਜਿਸ ਨਾਲ ਉਸਨੂੰ ਦੁਆ ਮਿਲੇ ਕਿਉਂਕਿ ਪਰਮਾਤਮਾ ਕੇਵਲ ਕਰਮਾਂ ਦੀ ਵਸੀਅਤ ਦੇਖਦਾ ਹੈ ਅਤੇ ਨੇਕ ਕਰਮ ਹੀ ਕਿਸੇ ਇਨਸਾਨ ਦੀ ਪਛਾਣ ਬਣਾਉਦੇ ਹਨ ਉਂਝ ਤਾਂ ਇੱਕ ਨਾਮ ਦੇ ਕਈ ਇਨਸਾਨ ਹੁੰਦੇ ਹਨ ਇਸਲਈ ਅਰੁਣ ਡੋਗਰਾ ਦਾ ਅੱਜ ਸਮਾਜ ਅਤੇ ਇਲਾਕੇ ਵਿੱਚ ਜੌ ਵੀ ਰੁੱਤਬਾ ਹੈ ਉਹਨਾਂ ਦੇ ਨਾਮ ਕਰਕੇ ਨਹੀਂ ਉਹਨਾਂ ਦੇ ਕਰਮਾਂ ਦੇ ਸਦਕਾਂ ਹੈ।

Advertisements

ਉਨ੍ਹਾਂ ਨੇ ਕਿਹਾ ਕਿ ਉਹ ਰਵੀ ਮਿਨਹਾਸ, ਪਿੰਕਾ ਮਿਨਹਾਸ, ਸੰਦੀਪ ਕੁਮਾਰ, ਬੌਬੀ ਮਿਨਹਾਸ ਨਾਲ ਘਰ-ਘਰ ਜਾ ਕੇ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਪ੍ਰਚਾਰ ਕਰ ਰਹੇ ਹਨ। ਇਸ ਤੋਂ ਇਲਾਵਾ ਦਸੂਹਾ ਦੇ ਵਿਚ ਭਾਈਚਾਰਕ ਸਾਂਝ ਵਾਲੇ ਘਰਾਂ ਵਿਚ ਜਾ ਕੇ ਵੀ ਲੋਕਾਂ ਨੂੰ ਪਾਰਟੀ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੀ ਤਰ੍ਹਾਂ ਇਸ ਵਾਰ ਵੀ ਕਾਂਗਰਸ ਪਾਰਟੀ ਵੱਡੀ ਜਿੱਤ ਦਰਜ ਕਰਨ ਜਾ ਰਹੀ ਹੈ।

LEAVE A REPLY

Please enter your comment!
Please enter your name here