ਕਾਂਗਰਸ ਦੀ ਭ੍ਰਿਸ਼ਟ ਸਰਕਾਰ ਗਰੀਬਾਂ ਦੇ ਵਜੀਫੇ ਖਾ ਗਈ : ਲਾਲੀ ਬਾਜਵਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਦਿਨੇਸ਼ ਕੁਮਾਰ ਪੱਪੂ ਸਕੱਤਰ ਬਸਪਾ ਪੰਜਾਬ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫ਼ੂਕਿਆ ਗਿਆ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਜਤਿੰਦਰ ਸਿੰਘ ਲਾਲੀ ਬਾਜਵਾ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਜਗਮੋਹਨ ਸਿੰਘ ਸੱਜਣਾ ਜਿਲ੍ਹਾ ਇੰਚਾਰਜ ਬਸਪਾ, ਬਿੰਦਰ ਸਿੰਘ ਸਰੋਆ ਉਪ ਪ੍ਰਧਾਨ ਟਾਈਗਰ ਫੋਰਸ ਪੰਜਾਬ, ਨੇਤਰ ਕੌਰ ਪਰਹਾਰ ਸਮਾਜ ਸੇਵਕ, ਚਰਨਜੀਤ ਸਿੰਘ ਚੰਨੀ ਜਿਲੰਪਰਧਾਂ ਟਾਈਗਰ ਫੋਰਸ, ਮਨੀਸ਼ ਬੁਲਾਵਾੜੀ ਵਿਧਾਨ ਸਭਾ ਪ੍ਰਧਾਨ ਵੀ.ਵੀ. ਐਫ., ਮਨਸਾ ਰਾਮ ਹੰਸ ਸੀਨੀਅਰ ਅਕਾਲੀ ਆਗੂ ਪਹੁੰਚੇ। ਇਸ ਮੌਕੇ ਤੇ ਬੋਲਦਿਆਂਜਤਿੰਦਰ ਸਿੰਘ ਲਾਲੀ ਬਾਜਵਾ ਨੇ ਕਿਹਾ ਗਰੀਬਾਂ ਦੀ ਹਮਦਰਦ ਬਣਦੀ ਕਾਂਗਰਸ ਸਰਕਾਰ ਗਰੀਬ ਬੱਚਿਆਂ ਦੇ ਵਜੀਫ਼ੇ ਖਾ ਗਈ ਹੈ ਅਤੇ ਗਰੀਬ ਬੱਚਿਆਂ ਨੂੰ ਸਕੂਲ, ਕਾਲਜ ਦੇ ਹੈੱਡ ਆਗੂਆਂ ਵਲੋਂ ਦਬਾਅ ਪਾਇਆ ਜਾ ਰਿਹਾ ਹੈ ਕਿ ਤੁਸੀ ਆਪਣੀ ਬਣਦੀ ਫੀਸ ਜਮਾ ਕਰਵਾਓ ਤਾਂ ਹੀ ਬੱਚਿਆ ਨੂੰ ਰੋਲ ਨੰਬਰ ਦਿੱਤੇ ਜਾਣਗੇ ਤੇ ਪ੍ਰੀਖਿਆ ਵਿੱਚ ਬੈਠਣ ਦਿੱਤਾ ਜਾਵੇਗਾ। ਪਰ ਹੁਣ ਸਰਕਾਰ ਸਕਾਲਰਸ਼ਿਪ ਦਾ ਪੈਸਾ ਬੱਚਿਆਂ ਦੇ ਖਾਤੇ ਵਿੱਚ ਨਹੀਂ ਪਾ ਰਹੀ ਤੇ ਬੱਚੇ ਪ੍ਰੀਖਿਆਂ ਤੋਂ ਵਾਂਝੇ ਰਹਿ ਰਹੇ ਹਨ। ਜੇਕਰ ਸਰਕਾਰ ਨੇ ਇੰਨਾ ਬੱਚਿਆ ਦੇ ਖਾਤੇ ਵਿੱਚ ਪੈਸੇ ਨਾ ਪਾਏ ਤਾਂ ਵੱਡੇ ਪੱਧਰ ਤੇ ਅੰਦੋਲਨ ਕੀਤਾ ਜਾਵੇਗਾ। ਇਸ ਮੌਕੇ ਤੇ ਦਿਨੇਸ਼ ਕੁਮਾਰ ਪੱਪੂ ਤੇ ਨੇਤਰ ਕੌਰ ਪਰਹਾਰ ਨੇ ਕਿਹਾ ਕਿ ਮੁੱਖਮੰਤਰੀ ਚੰਨੀ ਜਿਹੜਾ ਦਲਿਤਾਂ ਦਾ ਹਿਤੈਸ਼ੀ ਬਣਨ ਦਾ ਡਰਾਮਾ ਕਰਦਾ ਸੀ, ਉਨਾਂ ਦੇ ਮੰਤਰੀਆਂ ਨੇ ਹੀ ਗਰੀਬ ਲੋਕਾਂ ਦੇ ਵਜੀਫੇ ਖਾਦੇ ਹਨ।

Advertisements

ਚੰਨੀ ਦੇ ਭਾਣਜੇ ਦੇ ਘਰੋਂ ਫੜੇ ਕਰੋੜਾਂ ਰੁਪਏ ਗਰੀਬਾਂ ਦੇ ਬੱਚਿਆਂ ਦੇ ਖਾਤੇ ਵਿੱਚ ਪਾਏ ਜਾਣ: ਦਿਨੇਸ਼ ਕੁਮਾਰ ਪੱਪੂ

ਬਸਪਾ ਆਗੂਆਂਨੇ ਮੰਗ ਕੀਤੀ ਕਿ ਗਰੀਬ ਮੁੱਖਮੰਤਰੀ ਦੇ ਭਾਣਜੇ ਦੇ ਘਰੋਂ ਜਿਹੜਾ ਕਰੋੜ ਰੁਪਇਆ ਫੜਿਆ ਹੈ ਸਰਕਾਰ ਇਹ ੧੦ ਪੈਸਾ ਗਰੀਬ ਬੱਚਿਆਂ ਦੇ ਖਾਤੇ ਵਿੱਚ ਪਾ ਦਵੇ ਤਾਂ ਕਿ ਗਰੀਬ ਬੱਚਿਆਂਂ ਦਾ ਭਵਿੱਖ ਬੱਚ ਸਕੇ। ਉਨਾਂ ਨੇ ਕਿਹਾ ਕਿ ਜੇ ਗਰੀਬ ਬੱਚਿਆਂ ਦੇ ਖਾਤੇ ਵਿੱਚ ਪੈਸੇ ਨਾ ਪਾਏ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਵੱਡੇ ਪੱਧਰ ਤੇ ਪ੍ਰਦਰਸ਼ਨ ਕਰੇਗੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਵਿਜੈ ਕੁਮਾਰ ਬੱਸੀ ਖਵਾਜੂ, ਗੁਰਪ੍ਰੀਤ ਸਿੰਘ, ਰੰਧਾਵਾ ਸਿੰਘ, ਦਵਿੰਦਰ ਕੁਮਾਰ, ਗੁਰਸ਼ਾਨ ਰਾਇਲ, ਇੰਦਰਜੀਤ ਸਿੰਘ ਰਾਇਲ, ਰਾਕੇਸ਼ ਕੁਮਾਰ ਅਟਵਾਲ, ਉਂਕਾਰ ਸਿੰਘ ਨਲੋਇਆ, ਵਿਜੈ ਖਾਨਪੁਰ, ਦਰਸ਼ਨ ਲੱਧਰ ਆਦਿ ਆਗੂ ਹਾਜ਼ਰ ਸਨ।

LEAVE A REPLY

Please enter your comment!
Please enter your name here