ਪਾਵਰਕਾਮ ਸੀ.ਐੱਚ.ਬੀ ਠੇਕਾ ਕਾਮਿਆਂ ਵਲੋਂ ਉੱਪ ਮੁਖ ਇੰਜੀਨੀਅਰ ਦਫਤਰ ਦੇ ਬਾਹਰ 16 ਨੂੰ ਕੀਤਾ ਜਾਵੇਗਾ ਰੋਸ਼ ਪ੍ਰਦਰਸ਼ਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਦੇ ਪ੍ਰਧਾਨ ਇੰਦਰਪ੍ਰੀਤ ਸਿੰਘ ਸਕੱਤਰ ਕੁਲਵੀਰ ਸਿੰਘ ਨੇ ਦੱਸਿਆ ਕਿ ਪਾਵਰਕਾਮ ਸੀ.ਐਚ.ਬੀ ਠੇਕਾ ਕਾਮਿਆਂ ਨੂੰ ਸਮੇਂ ਸਿਰ ਤਨਖਾਹ ਦੀ ਅਦਾਇਗੀ ਨਹੀਂ ਕੀਤੀ ਜਾਂਦੀ ਸੀ। ਕੰਪਨੀ ਇੰਦਰਜੀਤ ਬਜਾਜ ਇਲੈਕਟ੍ਰੀਕਲ ਅਤੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਵੱਲੋਂ 03.11.2020 ਨੂੰ ਓਪ ਮੁੱਖ ਇੰਜੀਨੀਅਰ  ਦਫਤਰ ਮੀਟਿੰਗ ਕੀਤੀ ਗਈ ਸੀ। ਜਿਸ ਵਿੱਚ ਇੰਦਰਜੀਤ ਬਜਾਜ ਕੰਪਨੀ ਵੱਲੋਂ ਲਿਖਤੀ ਰੂਪ ਵਿੱਚ ਦਿਤਾ ਗਿਆ ਸੀ ਕਿ ਹਰੇਕ ਮਹੀਨੇ ਦੀ ਤਨਖਾਹ 10 ਤਰੀਕ ਤੱਕ ਪਾ ਦਿਤੀ ਜਾਵੇਗੀ। ਇਸ ਮੀਟਿੰਗ ਵਿੱਚ ਉਪ ਮੰਡਲ ਦੇ ਉੱਚ ਅਧਿਕਾਰੀ ਸ਼ਾਮਲ ਰਹੇ। ਸੀ.ਐਚ.ਬੀ ਕਾਮਿਆ ਵਲੋ 2.11.2020 ਨੂੰ ਧਰਨਾ ਦਿੱਤਾ ਗਿਆ ਸੀ।

Advertisements

03.11.2020 ਦੀ ਉੱਚ ਅਧਿਕਾਰੀਆਂ ਵੱਲੋਂ ਇੰਦਰਜੀਤ ਬਜਾਜ ਕੰਪਨੀ ਨਾਲ ਮੀਟਿੰਗ ਦਾ ਸੱਦਾ ਦਿਤਾ ਗਿਆ। ਪਾਵਰਕਾਮ ਦੇ ਉੱਚ ਅਧਿਕਾਰੀਆਂ ਵੱਲੋਂ ਸੀ.ਐਚ.ਬੀ ਕਾਮਿਆਂ ਨਾਲ ਧੱਕਾ ਕਰਕੇ ਉਹਨਾਂ ਦੀਆਂ 2 ਦਿਨਾ ਦੀਆ ਗੈਰ ਹਾਜ਼ਰੀ ਲਗਾਈਆ ਗਈਆ ਹਨ। ਜਦਕਿ ਸਾਡਾ ਧਰਨਾ ਸਿਰਫ ਇੱਕ ਦਿਨ ਦਾ ਹੀ ਸੀ ਤੇ ਦੂਸਰੇ ਦਿਨ ਦੀ ਮੀਟਿੰਗ ਰਖ ਦਿਤੀ ਗਈ ਸੀ ਪਰ ਪਾਵਰਕਾਮ ਦੇ ਉੱਚ ਅਧਿਕਾਰੀਆ ਵੱਲੋਂ ਨਜਾਇਜ ਕੀਤਾ ਜਾ ਰਿਹਾ ਹੈ। ਇਕ ਤਾਂ ਸਾਡੇ ਕਾਮਿਆ ਨੂੰ ਪਹਿਲ਼ਾ ਤੋ ਹਿ ਤਨਖਾਹਾ ਦੀ ਅਦਾਇਗੀ ਸਮੇ ਸਿਰ ਨਹੀ ਕੀਤੀ ਜਾਂਦੀ, ਉਪਰੋਂ ਪਾਵਰਕਾਮ ਦੇ ਉੱਚ ਅਧਿਕਾਰੀਆ ਵੱਲੋਂ ਸਾਡੀਆਂ ਗੈਰ ਹਾਜ਼ਰੀਆ ਲਗਾ ਦਿਤੀਆ ਜਾਂਦੀਆ ਹਨ। ਠੇਕੇਦਾਰ ਇੰਦਰਜੀਤ ਬਜਾਜ ਕੰਪਨੀ ਵੱਲੋਂ ਹਜੇ ਵੀ ਸਾਡੀਆ ਤਨਖਾਹਾ ਦੀ ਅਦਾਇਗੀ ਸਮੇ ਸਿਰ ਨਹੀਂ ਕੀਤੀ ਜਾ ਰਹੀ ਹੈ। ਜਿਸ ਨਾਲ ਸਾਡੇ ਕਾਮਿਆ ਨੂੰ ਘਰੇਲੂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਰਕੇ ਸੀ.ਐਚ.ਬੀ ਕਾਮਿਆ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਕਾਰਨ 16-12-2020 ਦਿਨ ਮੰਗਲਵਾਰ  ਨੂੰ ਉੱਪ ਮੁਖ ਇੰਜੀਨੀਅਰ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

LEAVE A REPLY

Please enter your comment!
Please enter your name here