ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ 26 ਜੁਲਾਈ ਨੂੰ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ

ਪਟਿਆਲਾ, (ਦ ਸਟੈਲਰ ਨਿਊਜ਼)। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਪਟਿਆਲਾ ਵੱਲੋਂ ਜੀ.ਐਸ.ਏ ਇੰਡਸਟਰੀ ਵਿੱਚ ਸਕਿੱਲਡ, ਅਣ- ਸਕਿੱਲਡ ਵਰਕਰ ਅਤੇ ਸੈਮੀ ਸਕਿੱਲਡ ਵਰਕਰਾਂ ਦੀ ਅਸਾਮੀਆਂ ਲਈ ਬਿਊਰੋ ਵਿਖੇ 26 ਜਲਾਈ ਨੂੰ ਸਵੇਰੇ 10 ਵਜੇ ਤੋਂ 1 ਵਜੇ ਤੱਕ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।

Advertisements

ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਡਿਪਟੀ ਡਾਇਰੈਕਟਰ ਅਨੁਰਾਗ  ਗੁਪਤਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਜੀ.ਐਸ.ਏ ਇੰਡਸਟਰੀ ਵੱਲੋਂ ਸਕਿੱਲਡ ਵਰਕਰਾਂ, ਅਣ- ਸਕਿੱਲਡ ਵਰਕਰਾਂ ਅਤੇ ਸੈਮੀ ਸਕਿੱਲਡ ਵਰਕਰਾਂ ਦੀ ਅਸਾਮੀਆਂ ਲਈ ਬੇਰੁਜ਼ਗਾਰ ਪ੍ਰਾਰਥੀਆਂ ਦੀ ਇੰਟਰਵਿਊ ਕੀਤੀ ਜਾਵੇਗੀ। ਉਨ੍ਹਾਂ ਯੋਗਤਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਣ-ਸਕਿੱਲਡ ਵਰਕਰਾਂ ਦੀ ਅਸਾਮੀ ਲਈ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਪਾਸ ਕੀਤੀ ਹੋਵੇ, ਉਮਰ 18 ਤੋਂ 30 ਸਾਲ ਉਮੀਦਵਾਰ (ਲੜਕੇ ਅਤੇ ਲੜਕੀਆਂ ਦੋਵੇਂ) ਇਸ ਇੰਟਰਵਿਊ ਵਿੱਚ ਭਾਗ ਲੈ ਸਕਦੇ ਹਨ। ਇਸੇ ਤਰ੍ਹਾਂ  ਸੈਮੀ ਸਕਿੱਲਡ ਵਰਕਰਾਂ ਲਈ ਆਈ.ਟੀ.ਆਈ ਟ੍ਰੇਡ ਮਸ਼ਿਨਿਸਟ, ਫਿਟਰ, ਟਰੈਕਟਰ ਮਕੈਨਿਕ, ਡੀਜ਼ਲ ਮਕੈਨਿਕ ਅਤੇ ਸੀ.ਐਨ.ਸੀ ਓਪਰੇਟਰਾਂ ਵਿੱਚ ਪਾਸ, ਉਮਰ 18 ਤੋਂ 35 ਸਾਲ ਫਰੈਸ਼ਰ ਅਤੇ ਤਜਰਬੇਕਾਰ ਉਮੀਦਵਾਰਾਂ (ਕੇਵਲ ਲੜਕੇ) ਇਸ ਇੰਟਰਵਿਊ ਵਿੱਚ ਭਾਗ ਲੈ ਸਕਦੇ ਹਨ। ਸਕਿੱਲਡ ਵਰਕਰਾਂ ਲਈ ਗਰੈਜੂਏਸ਼ਨ ਪਾਸ, ਉਮਰ 22 ਤੋਂ 35 ਸਾਲ ਤਜਰਬੇਕਾਰ ਉਮੀਦਵਾਰ (ਕੇਵਲ ਲੜਕੇ) ਇਸ ਇੰਟਰਵਿਊ ਵਿੱਚ ਭਾਗ ਲੈ ਸਕਦੇ ਹਨ।  

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਦੇ ਡਿਪਟੀ ਸੀ.ਈ.ਓ ਸਤਿੰਦਰ ਸਿੰਘ ਨੇ ਦੱਸਿਆ ਕਿ ਨੌਕਰੀ ਦੇ ਇੱਛੁਕ ਉਮੀਦਵਾਰ ਪਲੇਸਮੈਂਟ ਕੈਂਪ ਵਿੱਚ ਭਾਗ ਲੈਣ ਲਈ ਆਪਣੀ ਯੋਗਤਾ ਦੇ ਸਾਰੇ ਸਰਟੀਫਿਕੇਟ ਦੀਆਂ ਫੋਟੋਕਾਪੀਆਂ ਅਤੇ ਰਿਜ਼ਊਮੇ ਨਾਲ ਲੈ ਕੇ ਮਿਤੀ 26-07-2023 (ਬੁੱਧਵਾਰ) ਨੂੰ ਸਵੇਰੇ 10:00 ਵਜੇ ਤੱਕ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ, ਬਲਾਕ ਡੀ, ਮਿੰਨੀ ਸੱਕਤਰੇਤ, ਨੇੜੇ ਸੇਵਾ ਕੇਂਦਰ, ਪਟਿਆਲਾ ਵਿਖੇ ਪਹੁੰਚ ਕੇ ਇਸ ਕੈਂਪ ਵਿੱਚ ਹਿੱਸਾ ਲੈਣ। ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪ ਲਾਈਨ ਨੰਬਰ 98776-10877 ਤੇ ਸੰਪਰਕ ਕਰ ਸਕਦੇ ਹਨ।
              

LEAVE A REPLY

Please enter your comment!
Please enter your name here