
ਮੋਗਾ (ਦ ਸਟੈਲਰ ਨਿਊਜ਼)। ਮੋਗਾ ਜ਼ਿਲ੍ਹੇ ਦੇ ਪਿੰਡ ਗੱਟੀ-ਜੱਟਾਂ ਵਿਖੇ ਚਿੱਟੇ ਦੀ ਵਿੱਕਰੀ ਦੇ ਦੋਸ਼ਾਂ ਦੀ ਰੰਜਿਸ਼ ਕਾਰਨ ਦੋ ਧਿਰਾਂ ਵਿਚਕਾਰ ਕ੍ਰਿਪਾਨਾਂ ਅਤੇ ਡਾਂਗਾਂ ਚੱਲੀਆ।ਇਸ ਲੜਾਈ ਵਿੱਚ 6 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੁਲਸ ਚੋਕੀ ਕਿਸ਼ਨਪੁਰਾਂ ਕਲਾਂ ਦੇ ਇੰਚਾਰਜ ਰਘਵਿੰਦਰ ਪ੍ਰਸ਼ਾਦ ਨੇ ਦੱਸਿਆ ਕਿ ਪਿੰਡ ਗੱਟੀ ਜੱਟਾਂ ਵਿੱਚ ਦੋ ਧਿਰਾਂ ਪਿਛਲੇ ਕਾਫੀ ਲੰਮੇ ਸਮੇ ਤੋ ਦੂਸ਼ਮਨਬਾਜ਼ੀ ਕਰਦੇ ਆ ਰਹੇ ਹਨ।

ਜਾਣਕਾਰੀ ਮੁਤਾਬਕ ਚੌਕੀ ਇੰਚਾਰਜ ਨੇ ਦੱਸਿਆ ਕਿ ਪੁਲਸ ਵੱਲੋ ਮਲਕੀਤ ਸਿੰਘ ਦੇ ਬਿਆਨਾਂ ‘ਤੇ ਹਰਮੇਸ਼ ਸਿੰਘ, ਬਲਦੇਵ ਸਿੰਘ, ਰਣਜੀਤ ਸਿੰਘ ਨਿਵਾਸੀ ਪਿੰਡ ਗੱਟੀ ਜੱਟਾਂ, ਸੰਦੀਪ ਸਿੰਘ, ਗੋਸ਼ੀ ਨਿਵਾਸੀ ਸ਼ੇਰਪੁਰ ਤਾਇਬਾਂ ਅਤੇ 3-4 ਅਣਪਛਾਤੇ ਹਥਿਆਰਬੰਦ ਵਿਅਕਤੀਆਂ ਖ਼ਲਾਫ ਥਾਣਾ ਧਰਮਕੋਟ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।
ਜਦਕਿ ਦੂਸਰੀ ਧਿਰ ਦੇ ਹਰਮੇਸ਼ ਸਿੰਘ ਨਿਵਾਸੀ ਗੱਟੀ ਜੱਟਾਂ ਦੀ ਸ਼ਿਕਾਇਤ ‘ਤੇ ਮਲਕੀਤ ਸਿੰਘ, ਗਿੰਦਰ ਸਿੰਘ, ਸੋਨੂੰ ਸਿੰਘ, ਨਿਵਾਸੀ ਗੱਟੀ ਜੱਟਾਂ ਖਿਲਾਫ ਥਾਣਾ ਧਰਮਕੋਟ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।












