
ਲਹਿਰਾ ਗਾਗਾ (ਦ ਸਟੈਲਰ ਨਿਊਜ਼)। ਲਹਿਰਾ ਗਾਗਾ ਵਿੱਚ ਬੀਤੀ ਦਿਨੀਂ ਘੱਗਰ ਬਰਾਂਚ ਨਹਿਰ ਵਿੱਚ ਪਿਓ ਪੁੱਤਰ ਦੇ ਡੁੱਬ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕਾਂ ਦੀ ਪਹਿਚਾਣ ਮੋਹਨ ਸਿੰਘ ਪੁੱਤਰ ਪ੍ਰਿੰਸ ਉਮਰ 9 ਸਾਲਾਂ ਵਜੋਂ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਮੋਹਨ ਦੀਆਂ ਤਿੰਨ ਲੜਕੀਆਂ ਤੇ ਇੱਕ ਲੜਕਾ ਸੀ ਤੇ ਉਸ ਤੇ ਕਰੀਬ 5 ਲੱਖ ਦਾ ਕਰਜਾ ਸੀ ਤੇ ਉਹ ਪਰੇਸ਼ਾਨ ਰਹਿੰਦਾ ਸੀ। ਇਸਤੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸਨੇ ਆਤਮ ਹੱਤਿਆ ਕੀਤੀ ਹੈ। ਜਾਣਕਾਰੀ ਮੁਤਾਬਕ ਗੋਤਾਖੋਰਾਂ ਦੀ ਮਦਦ ਨਾਲ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ।












