ਅਵਾਰਾ ਸਾਂਡ ਨੇ ਮਾਰੀ ਸਾਇਕਲ ਚਾਲਕ ਨੂੰ ਟੱਕਰ, ਇਲਾਜ ਦੌਰਾਨ ਹੋਈ ਮੌਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ-ਗੁਰਜੀਤ ਸੋਨੂੰ/ਇੰਦਰਜੀਤ ਸਿੰਘ ਹੀਰਾ: ਅਵਾਰਾ ਸਾਂਡ ਵਲੋਂ ਇਕ ਸਾਇਕਲ ਚਾਲਕ ਨੂੰ ਟੱਕਰ ਮਾਰ ਦਿੱਤੀ, ਜਿਸ ਨੂੰ ਕਾਫੀ ਸੱਟਾਂ ਲੱਗੀਆਂ, ਜਿਸਦੇ ਬਾਅਦ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਮੁਨੀਸ਼ ਕੁਮਾਰ ਪੁੱਤਰ ਸ਼ਿਵ ਕੁਮਾਰ ਨੇ ਦੱਸਿਆ ਕਿ ਉਸਦੇ ਪਿਤਾ ਸ਼ਿਵ ਕੁਮਾਰ ਪੁੱਤਰ ਹੇਮਰਾਜ ਵਿਸ਼ਾਲ ਸ਼ਰਮਾ ਪੁੱਤਰ ਸਵ.ਕੁੰਦਨ ਲਾਲ ਨਿਵਾਸੀ ਗਲੀ ਨੰਬਰ 11 ਮੁਹੱਲਾ ਬਸੀ ਖਵਾਜੂ ਦੇ ਕੋਲ ਪ੍ਰਿੰਟਿੰਗ ਪ੍ਰੈਸ ਦਾ ਕੰਮ ਕਰਦੇ ਸਨ।

Advertisements

ਮਿਤੀ 6 ਦਸੰਬਰ ਨੂੰ ਸਵੇਰੇ 11ਵਜੇ ਵਿਸ਼ਾਲ ਸ਼ਰਮਾ ਦਾ ਫੋਨ ਆਇਆ ਕਿ ਉਹ ਤੇ ਉਸਦੇ ਪਿਤਾ ਜਲੰਧਰ ਰੋਡ ਹੁਸ਼ਿਆਰਪੁਰ ਫਲੈਕਸ ਲਗਾਉਣ ਲਈ ਗਏ ਸੀ ਅਤੇ ਆਪਣਾ ਕੰਮ ਖਤਮ ਕਰਕੇ ਸੜਕ ਦੇ ਕਿਨਾਰੇ ਆਈ.ਟੀ.ਆਈ. ਜਲੰਧਰ ਰੋਡ ਹੁਸ਼ਿਆਰਪੁਰ ਦੇ ਸਾਹਮਣੇ ਇਕ ਪਾਸੇ ਖੜੇ ਸੀ ਅਤੇ ਸ਼ਿਵ ਕੁਮਾਰ ਸਾਇਕਲ ‘ਤੇ ਦੁਕਾਨ ਨੂੰ ਚੱਲ ਪਏ। ਜਦੋਂ ਥੋੜੀ ਦੂਰ ਹੀ ਪਹੁੰਚੇ ਸਨ ਤਾਂ ਉਸਦੇ ਦੇਖਦੇ ਹੀ ਦੇਖਦੇ ਇਕ ਅਵਾਰਾ ਸਾਂਡ ਇਕਦਮ ਤੇਜ ਰਫਤਾਰ ਨਾਲ ਸੜਕ ‘ਤੇ ਆ ਗਿਆ ਤੇ ਜੋਰ ਨਾਲ ਸ਼ਿਵ ਕੁਮਾਰ ਦੀ ਸਾਇਕਲ ‘ਚ ਜਾ ਵਜਾ, ਸ਼ਿਵ ਸੜਕ ‘ਤੇ ਡਿੱਗ ਪਿਆ ਅਤੇ ਉਸਦੇ ਸਿਰ ‘ਤੇ ਗੰਭੀਰ ਸੱਟਾਂ ਲਗੀਆਂ, ਜਿਸਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿਸ ਤੋਂ ਬਾਅਦ ਉਸਨੂੰ ਪ੍ਰਾਈਵੇਟ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿਥੇ ਉਸਦੀ ਇਲਾਜ ਦੌਰਾਨ ਮੌਤ ਹੋ ਗਈ।

LEAVE A REPLY

Please enter your comment!
Please enter your name here