ਕੁਸ਼ਤੀ-ਦੰਗਲ ‘ਚ ਡੀਟੀਓ ਹਲਕਾ ਇੰਚਾਰਜ ਸ੍ਰੀ ਚਮਕੋਰ ਸਾਹਿਬ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਿਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ-ਗੁਰਜੀਤ ਸੋਨੂੰ/ਇੰਦਰਜੀਤ ਸਿੰਘ ਹੀਰਾ: ਪਿੰਡ ਮਕੜੌਨਾਂ ਵਿਖੇ ਚਲ ਰਹੇ ਖੇਡ-ਮੇਲੇ ਦੌਰਾਨ ਕੁਸ਼ਤੀ-ਦੰਗਲ ਵਿੱਚ ਕਰਨ ਸਿੰਘ ਡੀ.ਟੀ.ਓ. ਹਲਕਾ ਇੰਚਾਰਜ ਸ੍ਰੀ ਚਮਕੋਰ ਸਾਹਿਬ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋੲੇ। ਇਸ ਦੰਗਲ ਵਿੱਚ ਇਸ ਮੌਕੇ ਉਨਾਂ ਨੇ ਵੱਖ-ਵੱਖ ਪਿੰਡਾਂ ਤੋਂ ਆਏ ਪਹਿਲਵਾਨਾਂ ਅਤੇ ਖੇਡ ਪ੍ਰੇਮੀਆਂ ਨਾਲ ਮੁਲਾਕਾਤ ਕੀਤੀ ਅਤੇ ਪਹਿਲਵਾਨਾਂ ਦੀ ਹੌਸਲਾ-ਅਵਜ਼ਾਈ ਵੀ ਕੀਤੀ। ਪ੍ਰਬੰਧਕ ਕਮੇਟੀ ਵਲੋਂ ਕਰਨ ਸਿੰਘ ਡੀ.ਟੀ.ਓ. ਹਲਕਾ ਇੰਚਾਰਜ ਸ੍ਰੀ ਚਮਕੋਰ ਸਾਹਿਬ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਕਰਨ ਸਿੰਘ ਡੀ .ਟੀ.ਓ ਨੇ ਆਪਣੇ ਸੰਬੋਧਨ ਵਿੱਚ ਕਿਹਾ ਕੀ ਇਹੋ ਜਿਹੇ ਪੇਂਡੂ ਖੇਡ ਮੇਲੇ ਆਪਸ ਵਿੱਚ ਪਿਆਰ ਵਧਾਉਂਦੇ ਹਨ ਅਤੇ ਨੌਜਵਾਨ ਨਸ਼ਿਆਂ ਦਾ ਧਿਆਨ ਛੱਡ ਕੇ ਵੱਧ ਤੋਂ ਵੱਧ ਖੇਡਾਂ ਵੱਲ ਧਿਆਨ ਦੇਣ ਅਤੇ ਆਪਣੇ ਪੰਜਾਬ ਅਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕਰਨ।

Advertisements

LEAVE A REPLY

Please enter your comment!
Please enter your name here