ਪੀਐਮ ਮੋਦੀ ਦੀ ਗਾਰੰਟੀ ਵਾਲੀ ਵੈਨ, ਲੋਕਾਂ ਨੂੰ ਲੋਕ ਭਲਾਈ ਸਕੀਮਾਂ ਨਾਲ ਜੋੜਨ ਦਾ ਸ਼ਾਨਦਾਰ ਸੰਕਲਪ: ਖੋਜੇਵਾਲ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਭਾਜਪਾ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਹਲਕਾ ਕਪੂਰਥਲਾ ਦੇ ਸਰਕਲ ਦੋਨਾ ਦੇ ਪ੍ਰਧਾਨ ਸਰਬਜੀਤ ਸਿੰਘ ਦਿਓਲ ਦੀ ਅਗਵਾਈ ਹੇਠ ਮੰਗਲਵਾਰ ਨੂੰ ਸਿੱਧਵਾਂ ਦੋਨਾ ਵਿਖੇ ਸਰਕਲ ਸਦਰ ਦੋਨਾ ਦੇ ਜਨਰਲ ਸਕੱਤਰ ਪ੍ਰਦੀਪ ਸੂਦ ਦੇ ਗ੍ਰਹਿ ਵਿਖੇ ਹੋਈ।ਇਸ ਮੀਟਿੰਗ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੋਵਾਲ ਨੇ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ। ਇਸ ਦੌਰਾਨ ਭਾਜਪਾ ਆਗੂਆਂ ਨੇ ਮੋਦੀ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਚਰਚਾ ਅਤੇ ਤਰੀਫ ਕੀਤੀ ਅਤੇ ਭਾਰਤ ਸੰਕਲਪ ਯਾਤਰਾ ਦੌਰਾਨ ਜਿਹੜੀ ਵੈਨ ਹੈ ਉਸ ਦਾ ਰੂਟ ਮੈਪ ਤਿਆਰ ਕੀਤਾ ਗਿਆ ਤਾਂ ਜੋ ਆਮ ਲੋਕਾਂ ਨੂੰ ਮੋਦੀ ਸਰਕਾਰ ਦੀਆਂ ਸਕੀਮਾਂ ਦਾ ਲਾਭ ਮਿਲ ਸਕੇ ਤਾਂ ਜੋ ਉਹਨਾਂ ਦਾ ਜੀਵਨ ਪੱਧਰ ਉੱਚਾ ਹੋ ਸਕੇ।ਇਸ ਦੌਰਾਨ ਖੋਜੇਵਾਲ ਨੇ ਕਿਹਾ ਕਿ ਇਹ ਕੋਈ ਰੱਥ ਨਹੀਂ ਸਗੋਂ ਮੋਦੀ ਦੀ ਗਾਰੰਟੀ ਵਾਲਾ ਵਾਹਨ ਹੈ।ਇਸ ਰੱਥ ਵਿੱਚ ਕੇਂਦਰ ਸਰਕਾਰ ਦੀਆਂ 17 ਸਕੀਮਾਂ ਦਾ ਦੇਸ਼ ਭਰ ਅਤੇ ਪੰਜਾਬ ਸੂਬੇ ਦੇ ਲੋਕਾਂ ਨੂੰ ਭਾਰੀ ਲਾਭ ਮਿਲ ਰਿਹਾ ਹੈ।

Advertisements

ਇਹ ਰੱਥ ਦੇਸ਼ ਭਰ ਦੀਆਂ ਪੰਚਾਇਤ ਤੋਂ ਪੰਚਾਇਤਾਂ ਅਤੇ ਬਲਾਕ ਤੋਂ ਬਲਾਕ ਤੱਕ ਘੁੰਮ ਰਿਹਾ ਹੈ,ਘਰ-ਘਰ ਜਾ ਕੇ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਭਲਾਈ ਸਕੀਮਾਂ ਨਾਲ ਜੋੜਨ ਲਈ ਇਹ ਰੱਥ ਦ੍ਰਿੜ ਹੈ।ਪ੍ਰਸ਼ਾਸਨ ਵੀ ਆਪਣਾ ਕੰਮ ਬਾਖੂਬੀ ਨਿਭਾ ਰਿਹਾ ਹੈ।ਇਸ ਰੱਥ ਦੇ ਨਾਲ ਹੀ ਖੂਨਦਾਨ ਕੈਂਪ ਅਤੇ ਸਿਹਤ ਕੈਂਪ ਵੀ ਲਗਾਇਆ ਜਾ ਰਿਹਾ ਹੈ।ਇਸ ਮੌਕੇ ਸੁਮਿਤ ਸਭਰਵਾਲ ਵਿਸਥਾਰਕ ਲੋਕ ਸਭਾ ਹਲਕਾ ਖਡੂਰ ਸਾਹਿਬ, ਅਸ਼ਵਨੀ ਤੁਲੀ ਉਪ ਪ੍ਰਧਾਨ, ਜਗਦੀਸ਼ ਸ਼ਰਮਾ ਉਪ ਪ੍ਰਧਾਨ ਅਤੇ ਪ੍ਰਭਾਰੀ ਸਰਕਲ ਦੋਨਾਂ ਸਦਰ, ਕਪੂਰ ਚੰਦ ਥਾਪਰ ਜਿਲਾ ਜਰਨਲ ਸਕੱਤਰ, ਰਜੇਸ਼ ਪਾਸੀ ਪੰਜਾਬ ਕਾਰਜਕਾਰਨੀ ਮੈਂਬਰ ਜ਼ਿਲ੍ਹਾ ਪ੍ਰਧਾਨ ਯੂਵਾ ਮੋਰਚਾ ਸੰਨੀ ਬੈਂਸ ਅਤੇ ਪ੍ਰਦੀਪ ਕੌਸ਼ਲ, ਡਾਕਟਰ ਅਮਰਨਾਥ, ਅਨਿਲ ਦੀਪ ਕਾਲਾ ਸੰਘਿਅਆ, ਜਗਜੀਤ ਸਿੰਘ ਜਗੀ, ਐਡਵੋਕੇਟ ਮਨਜੀਤ ਸਿੰਘ ਰਾਜਾ, ਜਸਵਿੰਦਰ ਸਿੰਘ ਅਹਿਮਦਪੁਰ, ਦੀਪਾ ਬਡਿਆਲ ਜਿਲ੍ਹਾ ਸਕਤਰ, ਸੋਨੂੰ ਸਿੱਧਵਾਂ ਸੁੱਚਾ ਸਿੰਘ ਵਰਿਆਹ, ਰੋਸ਼ਨ ਸਿੰਘ, ਬਖਸ਼ੀਸ਼ ਸਿੰਘ, ਗਗਨ ਬਡਿਆਲ, ਹਰਜਿੰਦਰ ਕੋਰ ਖੁਸਰੋਪੁਰ, ਸਾਹਿਲ ਕੇਸਰਪੁਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here